ਨੀਤੀ ਆਯੋਗ ਦੀ ਮੀਟਿੰਗ ਲਈ ਮਾਨ ਦਿੱਲੀ ਰਵਾਨਾ

0
288

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ 2 ਦਿਨ ਦੇ ਦੌਰੇ ‘ਤੇ ਦਿੱਲੀ ਰਵਾਨਾ ਹੋ ਗਏ ਹਨ | ਦਿੱਲੀ ‘ਚ ਉਹ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ‘ਚ ਹਿੱਸਾ ਲੈਣਗੇ | ਇਹ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਹੋਣੀ ਹੈ | ਚੰਡੀਗੜ੍ਹ ਤੋਂ ਰਵਾਨਾ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨੀਤੀ ਆਯੋਗ ਨੇ ਵਾਰ-ਵਾਰ ਮੁੱਖ ਮੰਤਰੀ ਰਹਿੰਦੇ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਚੰਨੀ ਨੂੰ ਬੁਲਾਇਆ | ਉਨ੍ਹਾ ਕਿਹਾ ਕਿ ਪੰਜਾਬ ਦੀਆਂ ਜ਼ਰੂਰਤਾਂ ਬਾਰੇ ਦੱਸੋ, ਪਰ ਉਹ ਕਦੀ ਨਹੀਂ ਗਏ | ਮੈਂ ਪੂਰਾ ਹੋਮਵਰਕ ਕਰਕੇ ਜਾ ਰਿਹਾ ਹਾਂ | ਮਾਨ ਨੇ ਕਿਹਾ ਕਿ ਨੀਤੀ ਆਯੋਗ ਦੀ ਮੀਟਿੰਗ 2 ਦਿਨ ਚੱਲਣੀ ਹੈ | ਪੰਜਾਬ ਨਾਲ ਜੁੜੀ ਹਰ ਸਮੱਸਿਆ ਨੂੰ ਆਯੋਗ ਦੇ ਸਾਹਮਣੇ ਰੱਖਾਂਗਾ | ਪੰਜਾਬ ਦੀ ਬਦਕਿਸਮਤੀ ਰਹੀ ਕਿ ਕੈਪਟਨ ਅਤੇ ਚੰਨੀ ਵਾਰ-ਵਾਰ ਬੁਲਾਉਣ ‘ਤੇ ਵੀ ਨਹੀਂ ਗਏ | ਤਿੰਨ ਸਾਲ ਬਾਅਦ ਪੰਜਾਬ ਦਾ ਕੋਈ ਪ੍ਰਤੀਨਿਧੀ ਇਸ ਮੀਟਿੰਗ ‘ਚ ਜਾ ਰਿਹਾ ਹੈ | ਮਾਨ ਨੇ ਕਿਹਾ ਕਿ ਮੀਟਿੰਗ ‘ਚ ਪਾਣੀ, ਕਿਸਾਨਾਂ ਦੀ ਕਰਜ਼ ਮੁਆਫ਼ੀ, ਐੱਮ ਐੱਸ ਪੀ ਦੀ ਲੀਗਲ ਗਾਰੰਟੀ, ਕੈਨਾਲ ਸਿਸਟਮ ਨੂੰ ਬਹਾਲ ਕਰਨ, ਵੱਡੇ ਨਾਲਿਆਂ ਦੀ ਸਫਾਈ, ਇੰਡਸਟਰੀ ਨੂੰ ਚੰਗਾ ਮਾਹੌਲ ਦੇਣ, ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਸਿਹਤ ਨਾਲ ਜੁੜੇ ਮੁੱਦਿਆਂ ਨੂੰ ਉਠਾਵਾਂਗਾ | ਉਨ੍ਹਾ ਕਿਹਾ ਕਿ ਪੰਜਾਬ ਦੀ ਭਲਾਈ ਲਈ ਕੋਈ ਵੀ ਮੌਕਾ ਮਿਲੇਗਾ ਤਾਂ ਛੱਡਾਂਗਾ ਨਹੀਂ |

LEAVE A REPLY

Please enter your comment!
Please enter your name here