ਵਿਜੇਵਾੜਾ : ਆਂਧਰਾ ਪ੍ਰਦੇਸ਼ ਦੇ �ਿਸ਼ਨਾ ਜ਼ਿਲੇ੍ਹ ਦੇ ਗੁਡੀਵਾੜਾ ’ਚ ਇੰਜੀਨੀਅਰਿੰਗ ਕਾਲਜ ਦੇ ਗਰਲਜ਼ ਵਾਸ਼ਰੂਮ ’ਚ ਵੀਰਵਾਰ ਲੁਕਵਾਂ ਕੈਮਰਾ ਮਿਲਣ ਤੋਂ ਬਾਅਦ ਸ਼ਾਮ 7 ਵਜੇ ਹੰਗਾਮਾ ਹੋ ਗਿਆ। ਕੈਮਰੇ ਨਾਲ ਵਿਦਿਆਰਥਣਾਂ ਦੀਆਂ ਵੀਡੀਓ ਬਣਾਈਆਂ ਗਈਆਂ ਤੇ ਲੱਗਭੱਗ 300 ਵੀਡੀਓ ਵੇਚੀਆਂ ਵੀ ਗਈਆਂ। ਪੁਲਸ ਨੇ ਗੁਡਲਾਵਲੇਰੂ ਕਾਲਜ ਆਫ ਇੰਜੀਨੀਅਰਿੰਗ ਦੇ ਬੀ ਟੈੱਕ ਦੇ ਆਖਰੀ ਸਾਲ ਦੇ ਵਿਦਿਆਰਥੀ ਵਿਜੇ ਕੁਮਾਰ ਨੂੰ ਫੜਿਆ ਹੈ।
ਦੱਸਿਆ ਜਾਂਦਾ ਹੈ ਕਿ ਕੁੜੀਆਂ ਨੇ ਪਿਛਲੇ ਹਫਤੇ ਕੈਮਰੇ ਬਾਰੇ ਸ਼ੱਕ ਪ੍ਰਗਟਾਇਆ ਸੀ, ਪਰ ਕਾਲਜ ਮੈਨੇਜਮੈਂਟ ਨੇ ਕੋਈ ਕਾਰਵਾਈ ਨਹੀਂ ਕੀਤੀ। ਵਿਦਿਆਰਥੀਆਂ ਨੇ ਵੀਰਵਾਰ ਮੁਜ਼ਾਹਰਾ ਕੀਤਾ ਤਾਂ ਕਾਲਜ ਨੇ ਗੇਟ ਬੰਦ ਕਰ ਦਿੱਤੇ ਤਾਂ ਜੋ ਮੀਡੀਆ ਨੂੰ ਪਤਾ ਨਾ ਲੱਗੇ। ਕੁਝ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਵਿਜੇ ਨੇ ਆਪਣੀ ਸਹੇਲੀ ਨੂੰ ਬਲੈਕਮੇਲ ਕਰਕੇ ਗਰਲਜ਼ ਟਾਇਲਟ ਵਿਚ ਕੈਮਰਾ ਫਿੱਟ ਕਰਵਾਇਆ। ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।





