ਰਾਹੁਲ ਦਾ 8 ਤੋਂ 10 ਤੱਕ ਅਮਰੀਕੀ ਦੌਰਾ

0
197

ਨਵੀਂ ਦਿੱਲੀ : ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ 8 ਤੋਂ 10 ਸਤੰਬਰ ਤੱਕ ਅਮਰੀਕਾ ਦੇ ਤਿੰਨ ਰੋਜ਼ਾ ਦੌਰੇ ’ਤੇ ਜਾਣਗੇ। ਇਸ ਦੌਰਾਨ ਉਹ ਮੁਲਕ ਦੀ ਰਾਜਧਾਨੀ ਵਾਸ਼ਿੰਗਟਨ ਡੀ ਸੀ ਅਤੇ ਡਲਾਸ ’ਚ ਵੱਖੋ-ਵੱਖ ਮੀਟਿੰਗਾਂ ਤੇ ਸਮਾਗਮਾਂ ਵਿੱਚ ਹਿੱਸਾ ਲੈਣਗੇ।ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੁਖੀ ਸੈਮ ਪਿਤਰੋਦਾ ਨੇ ਬੀਤੇ ਜੂਨ ’ਚ ਵਿਰੋਧੀ ਧਿਰ ਦੇ ਆਗੂ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਰਾਹੁਲ ਦੀ ਇਸ ਪਹਿਲੀ ਅਮਰੀਕਾ ਫੇਰੀ ਦੇ ਵੇਰਵੇ ਸ਼ਨੀਵਾਰ ਨੂੰ ਜਾਰੀ ਕੀਤੇ।ਉਨ੍ਹਾ ਕਿਹਾ ਕਿ ਇਸ ਫੇਰੀ ਦੌਰਾਨ ਰਾਹੁਲ 8 ਸਤੰਬਰ ਨੂੰ ਡਲਾਸ ਜਾਣਗੇ ਅਤੇ 9 ਤੇ 10 ਸਤੰਬਰ ਨੂੰ ਵਾਸ਼ਿੰਗਟਨ ਡੀ ਸੀ ਦਾ ਦੌਰਾ ਕਰਨਗੇ।ਇਸ ਦੌਰਾਨ ਉਹ ਟੈਕਸਾਸ ਯੂਨੀਵਰਸਿਟੀ ’ਚ ਵਿਦਿਆਰਥੀਆਂ, ਸਿੱਖਿਆ ਮਾਹਰਾਂ, ਕਾਰੋਬਾਰੀਆਂ ਅਤੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਵਿਚਾਰ-ਵਟਾਂਦਰੇ ਕਰਨਗੇ। ਪਿਤਰੋਦਾ ਨੇ ਕਿਹਾ, ‘ਅਗਲੇ ਦਿਨ ਅਸੀਂ ਰਾਜਧਾਨੀ ਵਾਸ਼ਿੰਗਟਨ ਪੁੱਜਾਂਗੇ ਅਤੇ ਉਥੇ ਵੀ ਉਹ ਇਸੇ ਤਰ੍ਹਾਂ ਵੱਖੋ-ਵੱਖ ਵਰਗਾਂ ਤੇ ਸਮੂਹਾਂ ਨੂੰ ਮਿਲਣਗੇ ਅਤੇ ਨੈਸ਼ਨਲ ਪ੍ਰੈੱਸ ਕਲੱਬ ’ਚ ਵੀ ਜਾਣਗੇ।’

LEAVE A REPLY

Please enter your comment!
Please enter your name here