ਭਾਰਤੀ ਦੂਤਾਵਾਸ ਨੇ ਲਾਓਸ ’ਚ ਫਸੇ 47 ਭਾਰਤੀਆਂ ਨੂੰ ਬਚਾਇਆ

0
232

ਲਾਓਸ : ਲਾਓਸ ’ਚ ਭਾਰਤੀ ਦੂਤਾਵਾਸ ਵੱਲੋਂ ਸਾਈਬਰ ਘੁਟਾਲਾ ਕੇਂਦਰਾਂ ’ਚ ਫਸੇ 47 ਭਾਰਤੀ ਨਾਗਰਿਕਾਂ ਨੂੰ ਬਚਾਇਆ ਗਿਆ ਹੈ. ਦੂਤਾਵਾਸ ਨੇ ਦੱਸਿਆ ਕਿ ਗੋਲਡਨ ਟ੍ਰਾਈਐਂਗਲ ’ਚ ਗੈਰ-ਕਾਨੂੰਨੀ ਗਤੀਵਿਧੀਆਂ ’ਤੇ ਕਾਰਵਾਈ ਕਰਨ ਤੋਂ ਬਾਅਦ ਲਾਓਸ ਅਧਿਕਾਰੀਆਂ ਦੁਆਰਾ 29 ਵਿਅਕਤੀਆਂ ਨੂੰ ਦੂਤਾਵਾਸ ਨੂੰ ਸੌਂਪਿਆ ਗਿਆ ਸੀ।ਇਸ ਉਪਰੰਤ 18 ਹੋਰ ਵਿਅਕੀਤਆਂ ਨੇ ਮਦਦ ਮੰਗਦਿਆਂ ਸਿੱਧੇ ਦੂਤਾਵਾਸ ਕੋਲ ਪਹੁੰਚ ਕੀਤੀ।‘ਐੱਕਸ’ ’ਤੇ ਇੱਕ ਪੋਸਟ ’ਚ ਦੂਤਾਵਾਸ ਨੇ ਦੱਸਿਆ ਕਿ ਅਧਿਕਾਰੀਆਂ ਨੇ ਭਾਰਤੀਆਂ ਦੀ ਮਦਦ ਲਈ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਅਤੇ ਉਨ੍ਹਾਂ ਨੂੰ ਵਿਏਨਟਿਏਨ ਲਿਆਂਦਾ ਗਿਆ।ਹੁਣ ਤੱਕ 30 ਵਿਅਕਤੀ ਭਾਰਤ ਪੁੱਜ ਚੁੱਕੇ ਹਨ, ਜਦੋਂ ਕਿ ਬਾਕੀ 17 ਅੰਤਮ ਯਾਤਰਾ ਪ੍ਰਬੰਧਾਂ ਦੀ ਉਡੀਕ ਕਰ ਰਹੇ ਹਨ।ਦੂਤਾਵਾਸ ਨੇ ਲਾਓਸ ਦੇ ਅਧਿਕਾਰੀਆਂ ਦਾ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਵੀ ਕੀਤਾ ਅਤੇ ਉਨ੍ਹਾਂ ਨੂੰ ਅਜਿਹੇ ਘੁਟਾਲਿਆਂ ਵਿੱਚ ਭਾਰਤੀ ਨਾਗਰਿਕਾਂ ਨੂੰ ਲੁਭਾਉਣ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ।ਲਾਓਸ ’ਚ 635 ਭਾਰਤੀਆਂ ਨੂੰ ਅਜਿਹੀਆਂ ਸਥਿਤੀਆਂ ਤੋਂ ਬਚਾਇਆ ਗਿਆ ਹੈ, ਜੋ ਕਿ ਸੁਰੱਖਿਅਤ ਭਾਰਤ ਪਰਤ ਆਏ ਹਨ।ਦੂਤਾਵਾਸ ਨੇ ਲਾਓਸ ’ਚ ਨੌਕਰੀ ਦੀ ਪੇਸ਼ਕਸ਼ ’ਤੇ ਵਿਚਾਰ ਕਰ ਰਹੇ ਭਾਰਤੀਆਂ ਨੂੰ ਧੋਖਾਧੜੀ ਵਾਲੀਆਂ ਸਕੀਮਾਂ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਸਲਾਹ ਦਿੰਦੇ ਹੋਏ ਕਈ ਚੇਤਾਵਨੀਆਂ ਜਾਰੀ ਕੀਤੀਆਂ ਹਨ।

LEAVE A REPLY

Please enter your comment!
Please enter your name here