ਨਵੀਂ ਦਿੱਲੀ : ਭਾਰਤੀ ਆਬਾਦੀ ’ਚ ਜੀਵਨ ਨੂੰ ਚਲਾਉਣ ਲਈ ਜ਼ਰੂਰੀ ਪੋਸ਼ਕ ਤੱਤਾਂ ਦੀ ਵੱਡੀ ਕਮੀ ਹੈ।
ਭਾਰਤ ’ਚ ਸਾਰੇ ਉਮਰ ਵਰਗ ਦੇ ਲੋਕ ਮਨੁੱਖੀ ਸਿਹਤ ਲਈ ਅਹਿਮ ਮੰਨੇ ਜਾਣ ਵਾਲੇ ਆਇਰਨ, ਕੈਲਸ਼ੀਅਮ ਅਤੇ ਫੋਲੇਟ ਸਮੇਤ ਕਈ ਹੋਰ ਪੋਸ਼ਕ ਤੱਤਾਂ ਨੂੰ ਪ੍ਰਾਪਤ ਮਾਤਰਾ ’ਚ ਨਹੀਂ ਲੈ ਰਹੇ। ਇਹ ਉਹ ਪੋਸ਼ਕ ਤੱਤ ਹਨ, ਜੋ ਸਰੀਰ ਨੂੰ ਸਿਹਤਮੰਦ ਬਣਾਉਣ ਲਈ ਜ਼ਰੂਰੀ ਹਨ। ਦਿ ਲਾਂਸੇਟ ਗਲੋਬਲ ਹੈੱਲਥ ਦੀ ਰਿਪੋਰਟ ’ਚ ਪ੍ਰਕਾਸ਼ਤ ਇੱਕ ਨਵੇਂ ਅਧਿਐਨ ’ਚ ਇਹ ਦਾਅਵਾ ਕੀਤਾ ਗਿਆ ਹੈ। ਲਾਂਸੇਟ ’ਚ ਛਪਿਆ ਇਹ ਅਧਿਐਨ 185 ਦੇਸ਼ਾਂ ’ਚ ਉਨ੍ਹਾਂ 15 ਪੋਸ਼ਕ ਤੱਤਾਂ ਦੀ ਪ੍ਰਾਪਤ ਖਪਤ ਦਾ ਅਨੁਮਾਨ ਦੇਣ ਵਾਲਾ ਪਹਿਲਾ ਅਧਿਐਨ ਹੈ। ਇਹ ਪ੍ਰਾਪਤ ਪੋਸ਼ਣ ਸਪਲੀਮੈਂਟ ਦਾ ਇਸਤੇਮਾਲ ਕੀਤੇ ਬਿਨਾਂ ਰੋਜ਼ਾਨਾ ਖੁਰਾਕ ਰਾਹੀਂ ਲਿਆ ਜਾਂਦਾ ਹੈ। ਅਧਿਐਨ ਦਲ ’ਚ ਅਮਰੀਕਾ ਸਥਿਤ ਹਾਵਰਡ ਯੂਨੀਵਰਸਿਟੀ ਸਮੇਤ ਹੋਰ ਸੰਸਥਾਨਾਂ ਦੇ ਵਿਗਿਆਨੀ ਸ਼ਾਮਲ ਹਨ। ਅਧਿਐਨ ਤੋਂ ਪਤਾ ਚੱਲਦਾ ਹੈ ਕਿ ਦੁਨੀਆ ਦੀ ਲਗਭਗ 70 ਫੀਸਦੀ ਆਬਾਦੀ ਮਤਲਬ ਪੰਜ ਕਰੋੜ ਤੋਂ ਵੱਧ ਲੋਕ ਆਇਓਡੀਨ, ਵਿਟਾਮਿਨ-ਈ ਅਤੇ ਕੈਲਸ਼ੀਅਮ ਦੀ ਪ੍ਰਾਪਤ ਖੁਰਾਕ ਨਹੀਂ ਲੈ ਰਹੀ। ਸਾਰੇ ਦੇਸ਼ਾਂ ਅਤੇ ਸਾਰੇ ਉਮਰ ਵਰਗ ’ਚ ਪ੍ਰਾਪਤ ਮਾਤਰਾ ’ਚ ਆਇਓਡੀਨ, ਵਿਟਾਮਿਨ-ਬੀ 12 ਅਤੇ ਆਇਰਨ ਨਾ ਲੈਣ ਵਾਲੀਆਂ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਵੱਧ ਹੈ, ਜਦਕਿ ਮੈਗਨੀਸ਼ੀਅਮ, ਵਿਟਾਮਿਨ-ਬੀ6, ਜ਼ਿੰਕ ਅਤੇ ਵਿਟਾਮਿਨ-ਸੀ ਦੀ ਪੂਰੀ ਖੁਰਾਕ ਨਹੀਂ ਲੈ ਰਹੇ ਲੋਕਾਂ ’ਚ ਔਰਤਾਂ ਦੇ ਮੁਕਾਬਲੇ ਮਰਦ ਵੱਧ ਹਨ।
ਅਧਿਐਨ ਮੁਤਾਬਕ ਭਾਰਤ ’ਚ ਪ੍ਰਾਪਤ ਮਾਤਰਾ ’ਚ ਆਇਓਡੀਨ ਨਾ ਲੈਣ ਵਾਲੀਆਂ ਔਰਤਾਂ ਦੀ ਗਿਣਤੀ ਮਰਦਾਂ ਤੋਂ ਵੱਧ ਹੈ, ਜਦਕਿ ਜ਼ਿੰਕ ਅਤੇ ਮੈਗਨੀਸ਼ੀਅਮ ਪ੍ਰਾਪਤ ਮਾਤਰਾ ’ਚ ਲੈ ਵਾਲੀਆਂ ਔਰਤਾਂ ਦੇ ਮੁਕਾਬਲੇ ਮਰਦ ਵੱਧ ਹਨ। ਅਧਿਐਨ ਦੌਰਾਨ 99.3 ਫੀਸਦੀ ਵਿਸ਼ਵ ਆਬਾਦੀ ’ਚ ਪੋਸ਼ਕ ਤੱਤਾਂ ਦੇ ਪ੍ਰਾਪਤ ਸੇਵਨ ਦੇ ਪੱਧਰ ਦਾ ਅੰਦਾਜ਼ਾ ਲਾਉਣ ਲਈ ਖੋਜਕਰਤਾਵਾਂ ਨੇ ਗਲੋਬਲ ਡਾਇਟਰੀ ਡਾਟਾਬੇਸ ਦੇ ਜਨਤਕ ਰੂਪ ’ਚ ਉਪਲੱਬਧ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ।