24.4 C
Jalandhar
Thursday, November 21, 2024
spot_img

ਜਰਮਨ ’ਚ ਚਾਕੂਬਾਜ਼ੀ, ਤਿੰਨ ਦੀ ਮੌਤ

ਬਰਲਿਨ : ਜਰਮਨੀ ਦੇ ਉਤਰੀ ਰਾਇਨ-ਵੈੱਸਟਫੇਲੀਆ ਦੇ ਸੀਜੇਨ ’ਚ ਇੱਕ ਬੱਸ ’ਚ ਸ਼ੁੱਕਰਵਾਰ ਰਾਤ ਇੱਕ ਮਹਿਲਾ ਨੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ’ਚ ਪੰਜ ਲੋਕ ਜ਼ਖ਼ਮੀ ਹੋ ਗਏ ਤੇ ਤਿੰਨ ਦੀ ਮੌਤ ਹੋ ਗਈ, ਜਿਸ ’ਚ 67 ਅਤੇ 56 ਸਾਲ ਦੇ ਦੋ ਮਰਦ ਅਤੇ 56 ਸਾਲ ਦੀ ਇੱਕ ਔਰਤ ਸ਼ਾਮਲ ਹੈ। ਸਥਾਨਕ ਪੁਲਸ ਨੇ ਦੱਸਿਆ ਕਿ ਮਹਿਲਾ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਘਟਨਾ ਸਮੇਂ ਬੱਸ ’ਚ ਘੱਟੋ-ਘੱਟ 40 ਲੋਕ ਸਵਾਰ ਸਨ। ਹਮਲਾਵਰ ਜਰਮਨੀ ਦੀ ਹੀ ਰਹਿਣ ਵਾਲੀ ਹੈ। ਪੁਲਸ ਅਨੁਸਾਰ ਮਹਿਲਾ ਮਾਨਸਿਕ ਸਮੱਸਿਆ ਨਾਲ ਜੂਝ ਰਹੀ ਹੈ।
ਇਸੇ ਦੌਰਾਨ ਖ਼ਬਰ ਹੈ ਕਿ ਜਰਮਨੀ ਨੇ 28 ਅਫਗਾਨੀ ਨਾਗਰਿਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਹੈ। ਇਨ੍ਹਾਂ ਸਾਰੇ ਲੋਕਾਂ ਨੂੰ ਸ਼ੁੱਕਰਵਾਰ ਸਵੇਰੇ ਕਤਰ ਏਅਰਲਾਈਨਜ਼ ਦੇ ਜਹਾਜ਼ ਰਾਹੀਂ ਭੇਜਿਆ ਗਿਆ। ਰਿਪੋਰਟ ਮੁਤਾਬਿਕ ਇਨ੍ਹਾਂ 28 ਨਾਗਰਿਕਾਂ ਨੂੰ 1000 ਯੂਰੋ (ਕਰੀਬ 93 ਹਜ਼ਾਰ ਰੁਪਏ) ਦਿੱਤੇ ਗਏ। ਜਰਮਨੀ ਨੇ ਅਫਗਾਨਿਸਤਾਨ ’ਚ 3 ਸਾਲ ਪਹਿਲਾਂ ਤਾਲਿਬਾਨ ਦੇ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਇਸ ਤਰ੍ਹਾਂ ਦਾ ਪਹਿਲਾ ਕਦਮ ਚੁੱਕਿਆ ਹੈ। ਜਰਮਨੀ ਦੇ ਤਾਲਿਬਾਨ ਨਾਲ ਸਿਆਸੀ ਸੰਬੰਧ ਨਹੀ ਹਨ, ਇਸ ਲਈ ਕਤਰ ਨੇ ਇਨ੍ਹਾਂ ਲੋਕਾਂ ਨੂੰ ਅਫਗਾਨਿਸਤਾਨ ਭੇਜਣ ’ਚ ਵਿਚੋਲਗੀ ਦੀ ਭੂਮਿਕਾ ਨਿਭਾਈ।

Related Articles

LEAVE A REPLY

Please enter your comment!
Please enter your name here

Latest Articles