ਅੰਬਾਲਾ : ਹਰਿਆਣਾ ਦੇ ਚਰਖੀ-ਦਾਦਰੀ ਜ਼ਿਲ੍ਹੇ ’ਚ ਗਊ ਮਾਸ ਖਾਣ ਦੇ ਸ਼ੱਕ ’ਚ ਇੱਕ ਪ੍ਰਵਾਸੀ ਮਜ਼ਦੂਰ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਦੇ ਦੋਸ਼ ’ਚ ਪੁਲਸ ਨੇ ਗਊ ਰੱਖਿਆ ਦਲ ਦੇ ਪੰਜ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਨਾਲ ਹੀ ਮਾਮਲੇ ’ਚ ਸ਼ਾਮਲ ਦੋ ਨਾਬਾਲਗਾਂ ਨੂੰ ਵੀ ਫੜਿਆ ਹੈ। ਪੁਲਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਜ਼ਦੂਰ ਦੀ ਪਛਾਣ ਪੱਛਮੀ ਬੰਗਾਲ ਦੇ ਰਹਿਣ ਵਾਲੇ ਸਾਬਿਰ ਮਲਿਕ ਦੇ ਰੂਪ ’ਚ ਹੋਈ ਹੈ। ਇਹ ਘਟਨਾ 27 ਅਗਸਤ ਦੀ ਹੈ। ਪੁਲਸ ਨੇ ਸ਼ਨੀਵਾਰ ਦੱਸਿਆ ਕਿ ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ’ਚ ਗਊ ਮਾਸ ਖਾਣ ਦੇ ਸ਼ੱਕ ’ਚ ਦੋ ਮਜ਼ਦੂਰਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਮਾਮਲੇ ’ਚ ਪੱਛਮੀ ਬੰਗਾਲ ਦੇ ਰਹਿਣ ਵਾਲੇ ਸਾਬਿਰ ਦੀ ਮੌਤ ਹੋ ਗਈ, ਜਦ ਕਿ ਇੱਕ ਹੋਰ ਜ਼ਖ਼ਮੀ ਹੈ। ਇਸ ਮਾਮਲੇ ’ਚ ਮੁਲਜ਼ਮ ਗਊ ਰੱੱਖਿਆ ਗਰੁੱਪ ਦੇ ਪੰਜ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ।