10 C
Jalandhar
Monday, March 4, 2024
spot_img

ਪਿ੍ਅੰਕਾ ਨੇ 10000 ਮੀਟਰ ਪੈਦਲ ਚਾਲ ‘ਚ ਚਾਂਦੀ ਜਿੱਤੀ

ਬਰਮਿੰਘਮ : ਕਾਮਨਵੈਲਥ ਖੇਡਾਂ ‘ਚ ਨੌਵੇਂ ਦਿਨ ਪਿ੍ਅੰਕਾ ਗੋਸਵਾਮੀ ਨੇ ਭਾਰਤ ਲਈ ਤਮਗਾ ਜਿੱਤਿਆ | ਉਨ੍ਹਾ ਵੂਮੈਨ 10 ਹਜ਼ਾਰ ਮੀਟਰ ਪੈਦਲ ਚਾਲ ‘ਚ ਚਾਂਦੀ ਦਾ ਤਮਗਾ ਜਿੱਤਿਆ | ਉਨ੍ਹਾ 43.38 ਮਿੰਟ ‘ਚ ਆਪਣੀ ਦੌੜ ਪੂਰੀ ਕੀਤੀ |
ਆਸਟ੍ਰੇਲੀਆ ਦੀ ਜੇਮਿਮਾ ਨੇ 42.34 ਮਿੰਟ ਦਾ ਸਮਾਂ ਲੈ ਕੇ ਸੋਨੇ ਦਾ ਤਮਗਾ ਆਪਣੇ ਨਾਂਅ ਕੀਤਾ | ਉਥੇ ਹੀ ਕੀਨੀਆ ਦੀ ਐਮਿਲੀ ਨੇ 43.50 ਮਿੰਟ ‘ਚ ਦੌੜ ਪੂਰੀ ਕੀਤੀ ਅਤੇ ਤੀਜੇ ਸਥਾਨ ‘ਤੇ ਰਹੀ | ਇਸ ਦੌਰਾਨ ਭਾਰਤ ਦੇ ਅਵਿਨਾਸ ਸਾਬਲੇ ਨੇ ਰਾਸ਼ਟਰਮੰਡਲ ਖੇਡਾਂ ਦੇ ਮਰਦਾਂ ਦੇ 3000 ਮੀਟਰ ਸਟੀਪਲਚੇਜ ਮੁਕਾਬਲੇ ‘ਚ ਚਾਂਦੀ ਦਾ ਤਮਗਾ ਜਿੱਤਿਆ | ਇੱਥੇ ਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ | ਸ਼ਨੀਵਾਰ ਨੂੰ ਖੇਡੇ ਗਏ ਸੈਮੀਫਾਈਨਲ ਮੁਕਾਬਲੇ ‘ਚ ਭਾਰਤ ਨੇ ਇੰਗਲੈਂਡ ਨੂੰ 4 ਦੌੜਾਂ ਨਾਲ ਹਰਾ ਦਿੱਤਾ | ਫਾਈਨਲ ‘ਚ ਭਾਰਤ ਦਾ ਸਾਹਮਣਾ ਆਸਟ੍ਰੇਲੀਆ ਅਤੇ ਨਿਊ ਜ਼ੀਲੈਂਡ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਵਿਜੇਤਾ ਨਾਲ ਹੋਵੇਗਾ | ਇੰਗਲੈਂਡ ਦੀ ਟੀਮ ਨੂੰ 165 ਦੌੜਾਂ ਦਾ ਟੀਚਾ ਮਿਲਿਆ ਸੀ, ਪਰ ਉਹ ਛੇ ਵਿਕਟਾਂ ‘ਤੇ 160 ਦੌੜਾਂ ਹੀ ਬਣਾ ਸਕੀ |

Related Articles

LEAVE A REPLY

Please enter your comment!
Please enter your name here

Latest Articles