25.8 C
Jalandhar
Monday, August 15, 2022
spot_img

ਯੋਜਨਾ ਵਾਪਸ ਲੈਣ ਤੱਕ ‘ਅਗਨੀਪੱਥ’ ਖਿਲਾਫ਼ ਰਹੇਗਾ ਸੰਘਰਸ਼ : ਐੱਸ ਕੇ ਐੱਮ

ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚਾ (ਐੱਸ ਕੇ ਐੱਮ) ਫੌਜ ‘ਚ ਭਰਤੀ ਸੰਬੰਧੀ ਕੇਂਦਰ ਦੀ ‘ਅਗਨੀਪੱਥ’ ਯੋਜਨਾ ਖਿਲਾਫ਼ ਐਤਵਾਰ ਤੋਂ ਰਾਸ਼ਟਰ-ਵਿਆਪੀ ਅਭਿਆਨ ਸ਼ੁਰੂ ਕਰੇਗਾ | ਇਹ ਮੁਹਿੰਮ ਰਿਟਾਇਰਡ ਫੌਜ ਦੇ ਮੁਲਾਜ਼ਮਾਂ ਦੇ ‘ਯੂਨਾਈਟਿਡ ਫਰੰਟ’ ਅਤੇ ਵੱਖ-ਵੱਖ ਯੁਵਾ ਸੰਗਠਨਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਜਾਵੇਗੀ | ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਸ਼ਨੀਵਾਰ ਨੂੰ ਕਿਹਾ ਕਿ ਮੁਹਿੰਮ ਦੇ ਤਹਿਤ ਪਹਿਲਾ ਕਦਮ ਚੁੱਕਦੇ ਹੋਏ 7 ਅਗਸਤ ਤੋਂ 14 ਅਗਸਤ ਤੱਕ ‘ਜੈ ਜਵਾਨ, ਜੈ ਕਿਸਾਨ’ ਸੰਮੇਲਨ ਆਯੋਜਿਤ ਕੀਤਾ ਜਾਵੇਗਾ |
ਯਾਦਵ ਨੇ ਦਿੱਲੀ ‘ਚ ਇੱਕ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਇਸ ਮੁਹਿੰਮ ਦਾ ਟੀਚਾ ਲੋਕਾਂ ਨੂੰ ਵਿਵਾਦਪਸੰਦ ਅਗਨੀਪੱਥ ਸਕੀਮ ਦੇ ਵਿਨਾਸ਼ਕਾਰੀ ਨਤੀਜਿਆਂ ਬਾਰੇ ਦੱਸਣਾ ਅਤੇ ਲੋਕਤੰਤਰਿਕ, ਸ਼ਾਂਤੀਪੂਰਨ ਅਤੇ ਸੰਵਿਧਾਨਿਕ ਤਰੀਕੇ ਨਾਲ ਇਸਤੇਮਾਲ ਕਰਕੇ ਕੇਂਦਰ ‘ਤੇ ਇਸ ਨੂੰ ਵਾਪਸ ਲੈਣ ਲਈ ਦਬਾਅ ਪਾਉਣਾ ਹੈ | ਉਨ੍ਹਾ ਕਿਹਾ ਕਿ ਜੇ (ਤਿੰਨ) ਖੇਤੀ ਕਾਨੂੰਨ ਖ਼ਤਰਨਾਕ ਸਨ, ਤਾਂ ‘ਅਗਨੀਪੱਥ’ ਸਕੀਮ ਵਿਨਾਸ਼ਕਾਰੀ ਹੈ | ਜੇ ਸਾਡੇ ਕਿਸਾਨ ਅਤੇ ਫੌਜੀ ਸੰਕਟ ‘ਚ ਹੋਣਗੇ ਤਾਂ ਇਸ ਨਾਲ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਟੁੱਟਣ ਦਾ ਖ਼ਤਰਾ ਹੈ | ਸਾਡੀ ਚੁੱਪੀ ਸਰਕਾਰ ਨੂੰ ਦੇਸ਼ ਦੇ ਰਾਖਿਆਂ ਅਤੇ ਅੰਨਦਾਤਾਵਾਂ ਨੂੰ ਖ਼ਤਮ ਕਰਨ ਦਾ ਕਾਰਨ ਨਹੀਂ ਬਣ ਸਕਦੀ | ਅਸੀਂ ਉਨ੍ਹਾਂ ਨੂੰ ਇੱਕ ਵਾਰ ਰੋਕਿਆ ਹੈ, ਅਸੀਂ ਉਨ੍ਹਾਂ ਨੂੰ ਫਿਰ ਤੋਂ ਰੋਕ ਸਕਦੇ ਹਾਂ |
ਉਨ੍ਹਾ ਕਿਹਾ ਕਿ ਇਸ ਅਭਿਆਨ ਦੇ ਤਹਿਤ ਕੁਝ ਪ੍ਰਮੱਖ ਪ੍ਰੋਗਰਾਮ ਹਰਿਆਣਾ ਦੇ ਜੀਂਦ ਜ਼ਿਲ੍ਹੇ, ਉਤਰ ਪ੍ਰਦੇਸ਼ ਦੇ ਮûਰਾ ਅਤੇ ਪੱਛਮੀ ਬੰਗਾਲ ਦੇ ਕੋਲਕਾਤਾ ‘ਚ ਐਤਵਾਰ ਨੂੰ ਹੋਣਗੇ | ਇਸ ਤੋਂ ਇਲਾਵਾ ਰੇਵਾੜੀ (ਹਰਿਆਣਾ) ਅਤੇ ਮੁਜ਼ੱਫ਼ਰਨਗਰ ‘ਚ ਨੌਂ ਅਗਸਤ, ਇੰਦੌਰ ਅਤੇ ਮੇਰਠ ‘ਚ 10 ਅਗਸਤ ਅਤੇ ਪਟਨਾ ‘ਚ 11 ਨੂੰ , 12-13 ਅਗਸਤ ਨੂੰ ਪੰਜਾਬ ‘ਚ ਵੱਖ-ਵੱਖ ਥਾਵਾਂ, 16 ਅਗਸਤ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਰਾਸ਼ਟਰਪਤੀ, ਭਾਰਤ ਦੇ ਨਾਂਅ ਮੰਗ ਪੱਤਰ ਸੌਂਪੇ ਜਾਣਗੇ |
ਯਾਦਵ ਨੇ ਮੰਗ ਕੀਤੀ ਕਿ ਅਗਨੀਪੱਥ ਸਕੀਮ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ ਅਤੇ ਨਿਯਮਤ ਅਤੇ ਸਥਾਈ ਭਰਤੀ ਦੀ ਪੁਰਾਣੀ ਵਿਵਸਥਾ ਬਹਾਲ ਕੀਤੀ ਜਾਣੀ ਚਾਹੀਦੀ | ਰੱਖਿਆ ਖੇਤਰ ‘ਚ ਕੋਈ ਨਿੱਜੀਕਰਨ ਨਹੀਂ ਹੋਣਾ ਚਾਹੀਦਾ ਸਰਕਾਰ ਨੂੰ ਰਾਸ਼ਟਰੀ ਸੁਰੱਖਿਆ ਅਤੇ ਹਥਿਆਰਬੰਦ ਬਲਾਂ ਦੇ ਸਨਮਾਨ ਅਤੇ ਮਨੋਬਲ ਦੀ ਰਾਖੀ ਲਈ ਆਪਣੀ ਜਿੰਮੇਵਾਰੀ ਸਵੀਕਾਰ ਕਰਨੀ ਚਾਹੀਦੀ ਹੈ | ਕਾਨਫਰੰਸ ‘ਚ ਯੂਨਾਈਟਿਡ ਫਰੰਟ ਆਫ ਐਕਸ ਸਰਵਿਸਮੈਨ ਦੀ ਤਰਫੋਂ ਮੇਜਰ ਜਨਰਲ ਸਤਬੀਰ ਸਿੰਘ, ਐਸ.ਐਮ (ਸੇਵਾਮੁਕਤ), ਗਰੁੱਪ ਕੈਪਟਨ ਵੀ ਕੇ ਗਾਂਧੀ (ਸੇਵਾਮੁਕਤ), ਯੂਨਾਈਟਿਡ ਕਿਸਾਨ ਮੋਰਚਾ ਦੀ ਤਰਫੋਂ ਹਨਾਨ ਮੋਲਾ, ਰਾਕੇਸ਼ ਟਿਕੈਤ ਅਤੇ ਯੋਗਿੰਦਰ ਯਾਦਵ ਅਤੇ ਆਈ. ਘੋਸ ਈ ਸੀ ਅਤੇ ਮਨੀਸ਼ ਨੇ ਸੰਬੋਧਨ ਕੀਤਾ |

Related Articles

LEAVE A REPLY

Please enter your comment!
Please enter your name here

Latest Articles