16.8 C
Jalandhar
Sunday, December 22, 2024
spot_img

ਯੋਗੀ ਬੁਲਡੋਜ਼ਰ ਦੀ ਡਰਾਈਵਰੀ ਛੱਡਣ : ਮਾਇਆਵਤੀ

ਲਖਨਊ : ਬਸਪਾ ਪ੍ਰਧਾਨ ਮਾਇਆਵਤੀ ਨੇ ਵੀਰਵਾਰ ਯੂ ਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦੀ ਸਰਕਾਰ ਨੂੰ ‘ਬੁਲਡੋਜ਼ਰ ਸਿਆਸਤ’ ਬੰਦ ਕਰ ਕੇ ਮਨੁੱਖੀ ਬਸਤੀਆਂ ਵਿਚ ਘੁੰਮ ਰਹੇ ਅਤੇ ਲੋਕਾਂ ਉਤੇ ਹਮਲੇ ਕਰ ਰਹੇ ਜੰਗਲੀ ਜਾਨਵਰਾਂ ਨੂੰ ਨੱਥ ਪਾਉਣ ਦੀ ਕੋਈ ਰਣਨੀਤੀ ਘੜਨ ਲਈ ਕਿਹਾ।
ਸਾਬਕਾ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਨੇ ਇਕ ਬਿਆਨ ਵਿਚ ਕਿਹਾਯੂ ਪੀ ਦੇ ਕੁਝ ਜ਼ਿਲ੍ਹਿਆਂ ਵਿਚ ਜੰਗਲੀ ਜਾਨਵਰ ਬੱਚਿਆਂ, ਬਜ਼ੁਰਗਾਂ ਅਤੇ ਨੌਜਵਾਨਾਂ ਉਤੇ ਹਮਲੇ ਕਰ ਰਹੇ ਹਨ। ਸਰਕਾਰ ਨੂੰ ਫੌਰੀ ਇਸ ਨੂੰ ਰੋਕਣ ਲਈ ਕਦਮ ਚੁੱਕਣੇ ਚਾਹੀਦੇ ਹਨ, ਕਿਉਂਕਿ ਇਸ ਕਾਰਨ ਮਜ਼ਦੂਰ ਤੇ ਗਰੀਬ ਲੋਕ ਆਪਣੇ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਤੱਕ ਕਰਨ ਤੋਂ ਲਾਚਾਰ ਹਨ, ਸਰਕਾਰ ਨੂੰ ਜੰਗਲੀ ਜਾਨਵਰਾਂ ਨੂੰ ਨੱਥ ਪਾਉਣ ਲਈ ਰਣਨੀਤੀ ਉਲੀਕਣੀ ਚਾਹੀਦੀ ਹੈ। ਉਨ੍ਹਾ ਯੂ ਪੀ ਸਰਕਾਰ ਅਤੇ ਨਾਲ ਹੀ ਸਮਾਜਵਾਦੀ ਪਾਰਟੀ ਨੂੰ ਕਿਹਾ ਕਿ ਉਹ ‘ਬੁਲਡੋਜ਼ਰ ਸਿਆਸਤ’ ਨੂੰ ਸੁੁਪਰੀਮ ਕੋਰਟ ਉਤੇ ਛੱਡ ਦੇਣ ‘ਜਿਥੇ ਇਸ ਬਾਰੇ ਪੂਰਾ ਇਨਸਾਫ’ ਹੋਣ ਦੀ ਉਮੀਦ ਹੈ। ਉਨ੍ਹਾ ਸੂਬੇ ਵਿਚ ਇਕ ਪ੍ਰਾਈਵੇਟ ਐਂਬੂਲੈਂਸ ਵਿਚ ਇਕ ਔਰਤ ਨਾਲ ਹੋਈ ਛੇੜਛਾੜ ਦੀ ਘਟਨਾ ਦਾ ਵੀ ਜ਼ਿਕਰ ਕੀਤਾ ਅਤੇ ਸਰਕਾਰ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਕਿਹਾਬਸਤੀ ਜ਼ਿਲ੍ਹੇ ਵਿਚ ਇਕ ਪ੍ਰਾਈਵੇਟ ਐਂਬੂਲੈਂਸ ਦੇ ਡਰਾਈਵਰ ਨੇ ਇਕ ਮਰੀਜ਼ ਨੂੰ ਲਿਜਾਂਦੇ ਸਮੇਂ ਉਸ ਦੀ ਪਤਨੀ ਨਾਲ ਛੇੜਖਾਨੀ ਅਤੇ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ, ਜੋ ਬਹੁਤ ਹੀ ਸ਼ਰਮਨਾਕ ਹੈ। ਸਰਕਾਰ ਨੂੰ ਡਰਾਈਵਰ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

Related Articles

LEAVE A REPLY

Please enter your comment!
Please enter your name here

Latest Articles