25.8 C
Jalandhar
Monday, September 16, 2024
spot_img

ਡਾਕਟਰ ਸੋਮਵਾਰ ਤੋਂ ਬੇਮਿਆਦੀ ਹੜਤਾਲ ‘ਤੇ

ਲੁਧਿਆਣਾ : ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀ ਸੀ ਐੱਮ ਐੱਸ ਏ) ਦੇ ਡਾਕਟਰਾਂ ਨੇ 9 ਸਤੰਬਰ ਤੋਂ ਬੇਮਿਆਦੀ ਹੜਤਾਲ ਕਰਨ ਦਾ ਐਲਾਨ ਕੀਤਾ ਹੈ | ਹੜਤਾਲ ਬਾਰੇ ਪਹਿਲਾਂ ਹੀ ਸੂਚਿਤ ਕਰਨ ਲਈ ਡਾਕਟਰ ਮਰੀਜ਼ਾਂ ਨੂੰ ਓ ਪੀ ਡੀ ਦੀਆਂ ਪਰਚੀਆਂ ਦੇ ਨਾਲ ਆਪਣੀਆਂ ਮੰਗਾਂ ਦਾ ਇੱਕ ਪਰਚਾ ਵੀ ਵੰਡ ਰਹੇ ਹਨ | ਪੀ ਸੀ ਐੱਮ ਐੱਸ ਏ ਦੇ ਸੂਬਾ ਪ੍ਰਧਾਨ ਅਖਿਲ ਸਰੀਨ ਨੇ ਕਿਹਾ ਕਿ ਡਾਕਟਰ 6 ਅਤੇ 7 ਸਤੰਬਰ ਨੂੰ ਹਾਜ਼ਰ ਹੋਣ ਵਾਲੇ ਸਾਰੇ ਓ ਪੀ ਡੀ ਮਰੀਜ਼ਾਂ ਨੂੰ ਘੱਟੋ-ਘੱਟ ਦੋ ਤੋਂ ਤਿੰਨ ਹਫਤਿਆਂ ਦੀਆਂ ਦਵਾਈਆਂ ਲਿਖ ਕੇ ਦੇ ਰਹੇ ਹਨ, ਤਾਂ ਜੋ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ‘ਚ ਅਣਮਿੱਥੇ ਸਮੇਂ ਲਈ ਸੇਵਾਵਾਂ ਨੂੰ ਮੁਅੱਤਲ ਕਰਨ ‘ਚ ਸਫਲਤਾਪੂਰਵਕ ਮਦਦ ਕੀਤੀ ਜਾ ਸਕੇ | ਡਾਕਟਰਾਂ ਦੀਆਂ ਪ੍ਰਮੁੱਖ ਮੰਗਾਂ ਵਿਚ ਤਰੱਕੀ ਤੇ ਛੇਵੇਂ ਪੇ ਕਮਿਸ਼ਨ ਦੇ ਬਕਾਏ ਸ਼ਾਮਲ ਹਨ |
ਅਖਿਲ ਨੇ ਕਿਹਾ ਕਿ ਸੂਬੇ ‘ਚ ਸਰਕਾਰੀ ਸਿਹਤ ਸੰਸਥਾਵਾਂ ਲੋੜ ਤੋਂ ਅੱਧੀ ਸਮਰੱਥਾ ਨਾਲ ਕੰਮ ਕਰ ਰਹੀਆਂ ਹਨ | ਮਰੀਜ਼ਾਂ ਨੂੰ ਦੇਖਣ ਤੋਂ ਇਲਾਵਾ ਡਾਕਟਰਾਂ ਨੂੰ ਹੋਰ ਜ਼ਿੰਮੇਵਾਰੀਆਂ ਜਿਵੇਂ ਕਿ ਵੀ ਆਈ ਪੀ ਅਤੇ ਐਮਰਜੈਂਸੀ ਡਿਊਟੀਆਂ, ਪੋਸਟਮਾਰਟਮ ਅਤੇ ਮੈਡੀਕੋ ਕਾਨੂੰਨੀ ਕੇਸਾਂ ਦਾ ਬੋਝ ਦਿੱਤਾ ਜਾਂਦਾ ਹੈ | ਪੰਜਾਬ ‘ਚ ਡਾਕਟਰਾਂ ਦੀਆਂ 4600 ਮਨਜ਼ੂਰ ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ 2800 ਖਾਲੀ ਪਈਆਂ ਹਨ | ਡਾਕਟਰਾਂ ਦੀ ਇੱਕ ਹੋਰ ਵੱਡੀ ਮੰਗ ਕੰਮ ਵਾਲੀਆਂ ਥਾਵਾਂ ‘ਤੇ ਹਰ ਸਮੇਂ ਸੁਰੱਖਿਆ ਸ਼ਾਮਲ ਹੈ, ਕਿਉਂਕਿ ਉਨ੍ਹਾਂ ਨੂੰ ਅਕਸਰ ਗੁੱਸੇ ‘ਚ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਦੀ ਮਾਰ ਝੱਲਣੀ ਪੈਂਦੀ ਹੈ |

Related Articles

LEAVE A REPLY

Please enter your comment!
Please enter your name here

Latest Articles