25.8 C
Jalandhar
Monday, September 16, 2024
spot_img

ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਦੇ ਹਿਸਾਬ-ਕਿਤਾਬ ਨੂੰ ਲੈ ਕੇ ਵਿਵਾਦ

ਹੁਸ਼ਿਆਰਪੁਰ (ਬਲਬੀਰ ਸਿੰਘ ਸੈਣੀ/ਓ ਪੀ ਰਾਣਾ)-ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੇ ਸਾਬਕਾ ਕÏਮੀ ਕੈਸ਼ੀਅਰ ਅਮਿਤ ਕੁਮਾਰ ਪਾਲ ਵੱਲੋਂ ਸੋਸ਼ਲ ਮੀਡੀਆ ‘ਤੇ ਪਾਈ ਚਿੱਠੀ ਨੇ ਵਿਵਾਦ ਪੈਦਾ ਕਰ ਦਿੱਤਾ ਹੈ | ਚਿੱਠੀ ਵਿੱਚ ਅਮਿਤ ਨੇ ਦੋਸ਼ ਲਾਇਆ ਹੈ ਕਿ ਬਿਨਾਂ ਕੋਈ ਨੋਟਿਸ ਦਿੱਤੇ ਉਸ ਨੂੰ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਦਾ ਪ੍ਰਬੰਧ ਕਰਨ ਵਾਲੀ ਕੇਂਦਰੀ ਕਮੇਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ | ਚਿੱਠੀ ਅਨੁਸਾਰ 2019 ਵਿੱਚ ਇੱਕ ਮਤਾ ਪਾਸ ਕਰਕੇ ਪ੍ਰਚਾਰ ਲਈ ਪਾਲਕੀ ਸਾਹਿਬ ਖਰੀਦਣ ਅਤੇ ਉਸ ਨੂੰ ਤਿਆਰ ਕਰਾਉਣ ‘ਤੇ ਲੋਨ ਉਸ ਦੇ ਨਾਂਅ ‘ਤੇ ਲਿਆ ਗਿਆ ਸੀ¢ਇਸ ਮਤੇ ‘ਤੇ ਸੰਤ ਸਤਵਿੰਦਰ ਹੀਰਾ, ਅਜੀਤ ਰਾਮ ਖੈਤਾਨ, ਸੁਰਿੰਦਰ ਕੁਮਾਰ, ਨਾਜਰ ਰਾਮ ਮਾਨ, ਸਰੂਪ ਚੰਦ, ਪ੍ਰੈੱਸ ਸਕੱਤਰ ਬਲਵਿੰਦਰ ਨਾਨੋਵਾਲੀਆ, ਬਲਵੀਰ ਧਾਂਦਰਾ, ਰਾਮ ਕਿਸ਼ਨ ਪੱਲੀ ਝਿੱਕੀ, ਸੁਰਜੀਤ ਸਿੰਘ ਲਲਤੋਂ, ਅਮਰਜੀਤ ਸਿੰਘ ਲਲਤੋਂ, ਜਰਨੈਲ ਸਿੰਘ ਜਨਰਲ ਸਕੱਤਰ ਭਾਰਤ, ਰਾਮ ਰਤਨ, ਪੀ ਐੱਲ ਸੂਦ, ਗੇਜਾ ਰਾਮ ਸਮੇਤ ਬਹੁਤ ਸਾਰੇ ਮੈਂਬਰਾਂ ਨੇ ਹਾਮੀ ਭਰੀ¢ਲੋਨ ਦੀ 19350 ਰੁਪਏ ਦੀ ਕਿਸ਼ਤ ਉਹ ਆਪਣੇ ਕੋਲੋਂ ਜਮ੍ਹਾਂ ਕਰਾ ਰਿਹਾ ਹੈ | ਵਾਰ-ਵਾਰ ਕਹਿਣ ‘ਤੇ ਵੀ ਕਮੇਟੀ ਵੱਲੋਂ ਕਿਸ਼ਤ ਨਹੀਂ ਦਿੱਤੀ ਜਾ ਰਹੀ¢
ਅਮਿਤ ਨੇ ਇਹ ਦੋਸ਼ ਵੀ ਲਾਇਆ ਹੈ ਕਿ 12 ਅਪ੍ਰੈਲ 2024 ਨੂੰ 13 ਅਪ੍ਰੈਲ ਦੇ ਵਿਸਾਖੀ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਉਹ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਸਤਿਸੰਗ ਘਰ ਦੇ ਨਾਲ ਲਗਦੇ ਕਮਰਿਆਂ ਵਿੱਚ ਠਹਿਰਿਆ ਸੀ, ਜਿੱਥੇ ਸੇਵਾਦਾਰ ਪ੍ਰੀਤਮ ਦਾਸ ਮੱਲ, ਨਿਰਪਿੰਦਰ ਕੁਮਾਰ, ਸੁਖਦੇਵ ਸਿੰਘ ਨੂਰਮਹਿਲ ਅਤੇ ਇੱਕ ਹੋਰ ਸਾਥੀ ਵੀ ਹਾਜ਼ਰ ਸਨ¢ 13 ਅਪ੍ਰੈਲ ਸਵੇਰੇ ਕਰੀਬ 6 ਵਜੇ ਸੁਖਦੇਵ ਸਿੰਘ ਨੂਰਮਹਿਲ ਪ੍ਰਧਾਨ ਸੁਰਿੰਦਰ ਦੇ ਮੁੰਡੇ ਲਾਡੀ ਤੋਂ ਬਿਜਲੀ ਬੰਦ ਹੋਣ ਸੰਬੰਧੀ ਪੁੱਛਗਿੱਛ ਕਰਨ ਗਿਆ ਤਾਂ ਲਾਡੀ ਨੇ ਪੁੱਛਿਆ ਕਿ ਤੁਹਾਡੇ ਕਮਰੇ ਵਿੱਚ ਕੌਣ-ਕੌਣ ਸੁੱਤਾ ਸੀ ਤਾਂ ਉਸ ਦਾ (ਅਮਿਤ ਦਾ) ਨਾਂਅ ਲੈਣ ‘ਤੇ ਉਸ ਨੇ ਕਿਹਾ ਕਿ ਉਸ ਚੋਰ ਨੂੰ ਕਮਰੇ ਵਿੱਚ ਕਿਉਂ ਸੁਲਾਇਆ ਹੈ, ਉਹ ਤਾਂ ਗੁਰੂਘਰ ਦੇ ਅਕਾਊਾਟ ਵਿੱਚੋਂ 12 ਲੱਖ ਰੁਪਏ ਖਾ ਗਿਆ¢ ਇਥੇ ਹੀ ਬੱਸ ਨਹੀਂ ਸੁਰਿੰਦਰ ਦੇ ਵੱਡੇ ਮੁੰਡੇ ਨੇ ਕਿਹਾ ਕਿ ਜੂਨ 2023 ਨੂੰ ਅਮਿਤ ਨੇ ਗੁਰੂ ਘਰ ਦੇ ਅਕਾਊਾਟ ਵਿੱਚੋਂ ਤਿੰਨ ਲੱਖ ਰੁਪਏ ਕਢਵਾ ਕੇ ਆਪਣਾ ਮੁੰਡਾ ਕੈਨੇਡਾ ਭੇਜਿਆ¢ ਅਮਿਤ ਨੇ ਦੋਸ਼ਾਂ ਨੂੰ ਝੁਠਲਾਉਂਦਿਆਂ ਕਿਹਾ ਕਿ 11 ਜੂਨ 2023 ਨੂੰ ਲੁਧਿਆਣਾ ਵਿਖੇ ਹੋਏ ਆਦਿ ਧਰਮ ਸਮਾਗਮ ‘ਤੇ 4 ਲੱਖ ਤੋਂ ਵੱਧ ਰੁਪਏ ਖਰਚ ਹੋਏ ਸਨ | ਉਸ ਨੇ ਕਈ ਵਾਰ ਕਿਹਾ ਕਿ ਉਸ ਨਾਲ ਹਿਸਾਬ ਕਰੋ¢ਉਸ ਨੇ ਸਾਰਾ ਹਿਸਾਬ ਕਮੇਟੀ ਹਵਾਲੇ ਕੀਤਾ ਹੈ, ਪਰ ਉਸ ਦੇ 3,56,509 ਰੁਪਏ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲ ਬਕਾਇਆ ਹਨ ਅਤੇ ਪਾਲਕੀ ਸਾਹਿਬ ਲਈ ਖਰਚ ਕੀਤੇ 1,92,773.60 ਰੁਪਏ ਲੈਣੇ ਹਨ¢ਸੰਪਰਕ ਕਰਨ ‘ਤੇ ਸੰਤ ਸਤਵਿੰਦਰ ਹੀਰਾ ਕÏਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਨੇ ਕਿਹਾ ਕਿ ਅਮਿਤ ਵੱਲੋਂ ਦੱਸੀਆਂ ਗਈਆਂ ਗੱਲਾਂ ਕਾਫੀ ਹੱਦ ਤੱਕ ਵਾਜਬ ਹਨ | ਕੋਰੋਨਾ ਸ਼ੁਰੂ ਹੋਣ ਤੱਕ ਰੋਜ਼ਾਨਾ ਹਿਸਾਬ ਹੁੰਦਾ ਸੀ ਤੇ ਡੇਲੀ ਡੇ ਬੁੱਕ ‘ਤੇ ਚੜ੍ਹਦਾ ਸੀ, ਕਿਉਂਕਿ ਉਸ ਸਮੇਂ ਮੈਨੇਜਰ ਤੇ ਕੈਸ਼ੀਅਰ ਤਨਖਾਹ ‘ਤੇ ਰੱਖੇ ਹੋਏ ਸਨ¢ ਇਹ ਪੁੱਛਣ ‘ਤੇ ਕਿ ਜੇ ਹਿਸਾਬ ਠੀਕ ਹੈ ਤਾਂ ਅਮਿਤ ਨਾਲ ਬੈਠ ਕੇ ਹਿਸਾਬ ਕਿਉਂ ਨਹੀਂ ਕੀਤਾ ਜਾ ਰਿਹਾ, ਸੰਤ ਹੀਰਾ ਨੇ ਕਿਹਾ ਕਿ ਇਹ ਮÏਜੂਦਾ ਪ੍ਰਬੰਧਕ ਕਮੇਟੀ ਦਾ ਕੰੰਮ ਹੈ¢ਉਨ੍ਹਾ ਕਿਹਾ ਕਿ 28 ਅਗਸਤ ਨੂੰ ਹੋਈ ਮੀਟਿੰਗ ਵਿੱਚ ਸੰਤ ਸੁਰਿੰਦਰ ਦਾਸ ਨੇ ਮੰਨਿਆ ਕਿ ਉਹ ਬਕਾਇਆ ਰਹਿੰਦੇ ਪੈਸੇ ਅਦਾ ਕਰ ਦੇਣਗੇ | ਗੁਰੂਘਰ ਦੇ ਸਾਬਕਾ ਕੈਸ਼ੀਅਰ ਰਾਮ ਲਾਲ ਵਿਰਦੀ ਨੇ ਕਿਹਾ ਕਿ ਉਹ 2012 ਤੋਂ 2016 ਤੱਕ ਕੈਸ਼ੀਅਰ ਰਹੇ ਅਤੇ ਉਸ ਸਮੇਂ ਸਾਰਾ ਹਿਸਾਬ ਰੋਜ਼ਾਨਾ ਰਜਿਸਟਰ ‘ਤੇ ਦਰਜ ਹੁੰਦਾ ਸੀ ¢ 2016 ਵਿੱਚ ਗੁਰੂਘਰ ਦੀ ਸਾਲਾਨਾ ਆਮਦਨ ਕਰੀਬ ਇੱਕ ਕਰੋੜ ਰੁਪਏ ਤੱਕ ਪਹੁੰਚ ਚੁੱਕੀ ਸੀ ਅਤੇ ਉਸ ਨੇ ਸਾਰਾ ਹਿਸਾਬ ਨਵ-ਨਿਯੁਕਤ ਕੈਸ਼ੀਅਰ ਤੇ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਸੀ | ਚਰਨਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਅਸਥਾਨ ‘ਤੇ ਕਾਬਜ਼ ਸੰਤ ਸੁਰਿੰਦਰ ਦਾਸ ਨੇ ਦੱਸਿਆ ਕਿ ਉਨ੍ਹਾ ਉੱਤੇ ਲਗਾਏ ਗਏ ਪਰਵਾਰਵਾਦ ਦੇ ਦੋਸ਼ ਬਿਲਕੁਲ ਨਿਰਮੂਲ ਹਨ¢ ਚਿੱਠੀ ਵਿੱਚ ਲਾਏ ਦੋਸ਼ਾਂ ਬਾਰੇ ਉਨ੍ਹਾ ਦੱਸਿਆ ਕਿ ਉਹ ਖੁਦ ਕਹਿੰਦੇ ਹਨ ਕਿ ਅਮਿਤ ਨੂੰ ਉਨ੍ਹਾ ਕੋਲ ਆ ਕੇ ਹਿਸਾਬ ਦੇਣਾ ਚਾਹੀਦਾ ਹੈ, ਪਰ ਉਹ ਆਉਣ ਲਈ ਤਿਆਰ ਨਹੀਂ | ਉਨ੍ਹਾ ਉਲਟਾ ਕਿਹਾ ਕਿ ਉਹ ਮÏਜੂਦਾ ਕੈਸ਼ੀਅਰ ਨੂੰ ਅੱਧਾ-ਅਧੂਰਾ ਹਿਸਾਬ ਦੇ ਕੇ ਗਿਆ ਹੈ¢ਉਨ੍ਹਾ ਕੋਲ ਬੈਂਕਾਂ ਦੀਆਂ ਪੂਰੀਆਂ ਸਟੇਟਮੈਂਟਾਂ ਹਨ | ਉਹ ਤੱਥਾਂ ਦੇ ਆਧਾਰ ‘ਤੇ ਗੱਲ ਕਰਨਗੇ | ਜੇ ਉਨ੍ਹਾ ਵੱਲ ਬਕਾਇਆ ਪੈਸੇ ਨਿਕਲਦੇ ਹਨ ਤਾਂ ਉਹ ਪੂਰੀ ਤਰ੍ਹਾਂ ਦੇਣਦਾਰ ਹੋਣਗੇ |

Related Articles

LEAVE A REPLY

Please enter your comment!
Please enter your name here

Latest Articles