24 C
Jalandhar
Thursday, September 19, 2024
spot_img

ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਦਾ ਜਲੂਸ ਨਿਕਲਿਆ

ਨਵੀਂ ਦਿੱਲੀ : ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੱੁਕਰਵਾਰ ਭਾਰਤੀ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ ਡਿੱਗਿਆ | ਸ਼ੁਰੂਆਤੀ ਕਾਰੋਬਾਰ ‘ਚ ਸੈਂਸੇਕਸ ਅਤੇ ਨਿਫਟੀ 1 ਫੀਸਦੀ ਤੱਕ ਡਿੱਗਣ ਕਾਰਨ ਨਿਵੇਸ਼ਕਾਂ ਦੇ ਕਰੀਬ 4.12 ਲੱਖ ਕਰੋੜ ਰੁਪਏ ਡੁੱਬ ਗਏ |
ਸੈਂਸੇਕਸ ਦੀਆਂ 30 ਕੰਪਨੀਆਂ ਵਿੱਚੋਂ ਐੱਸ ਬੀ ਆਈ, ਐੱਚ ਸੀ ਐੱਲ ਟੈਕਨਾਲੋਜੀਜ਼, ਰਿਲਾਇੰਸ ਇੰਡਸਟਰੀਜ਼, ਅਡਾਨੀ ਪੋਰਟਸ, ਲਾਰਸਨ ਐਂਡ ਟੁਬਰੋ ਅਤੇ ਮਹਿੰਦਰਾ ਐਂਡ ਮਹਿੰਦਰਾ ‘ਚ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ, ਜਦੋਂ ਕਿ ਬਜਾਜ ਫਾਇਨਾਂਸ, ਏਸ਼ੀਅਨ ਪੇਂਟਸ ਅਤੇ ਹਿੰਦੁਸਤਾਨ ਯੂਨੀਲੀਵਰ ਦੀ ਹਾਲਤ ਠੀਕ ਰਹੀ | ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਅਮਰੀਕਾ ਲੰਮੇ ਸਮੇਂ ਤੋਂ ਮੰਦੀ ਦੀ ਸੰਭਾਵਨਾ ਨਾਲ ਜੂਝ ਰਿਹਾ ਹੈ | ਵੀਰਵਾਰ ਨੂੰ ਵੀ ਨੌਕਰੀਆਂ ਨਾਲ ਜੁੜੇ ਅੰਕੜੇ ਬਹੁਤ ਕਮਜ਼ੋਰ ਸਨ | ਅਮਰੀਕੀ ਸ਼ੇਅਰ ਬਾਜ਼ਾਰ ‘ਚ ਪਿਛਲੇ ਕੁਝ ਸੈਸ਼ਨਾਂ ਤੋਂ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ | ਇਨ੍ਹਾਂ ਕਾਰਕਾਂ ਨੇ ਦੁਨੀਆ ਭਰ ਦੇ ਬਾਜ਼ਾਰਾਂ ਨੂੰ ਪ੍ਰਭਾਵਤ ਕੀਤਾ ਅਤੇ ਉਨ੍ਹਾਂ ‘ਚ ਵੀ ਗਿਰਾਵਟ ਆਈ | ਭਾਰਤ ਤੋਂ ਇਲਾਵਾ ਇਨ੍ਹਾਂ ‘ਚ ਚੀਨ, ਜਾਪਾਨ, ਦੱਖਣੀ ਕੋਰੀਆ ਅਤੇ ਹਾਂਗਕਾਂਗ ਵਰਗੇ ਏਸ਼ੀਆਈ ਬਾਜ਼ਾਰ ਵੀ ਸ਼ਾਮਲ ਹਨ | ਬੈਂਕਾਂ ਦੀ ਡਿਪਾਜ਼ਿਟ ਦੀ ਗਿਰਾਵਟ ਵੀ ਭਾਰਤੀ ਨਿਵੇਸ਼ਕਾਂ ‘ਚ ਚਿੰਤਾ ਵਧਾਉਣ ਦਾ ਇੱਕ ਵੱਡਾ ਕਾਰਨ ਹੈ | ਇਸ ਕਾਰਨ ਵਿੱਤ ਖੇਤਰ ਦੇ ਹੈਵੀਵੇਟ ਸ਼ੇਅਰਾਂ ‘ਚ ਗਿਰਾਵਟ ਦਰਜ ਕੀਤੀ ਗਈ | ਭਾਰਤੀ ਰਿਜ਼ਰਵ ਬੈਂਕ (ਆਰ ਬੀ ਆਈ) ਦੇ ਤਾਜ਼ਾ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਜੂਨ ਦੀ ਤਿਮਾਹੀ ‘ਚ ਜਮ੍ਹਾਂ ਵਾਧਾ 11.7 ਪ੍ਰਤੀਸ਼ਤ ਰਿਹਾ, ਜਦੋਂ ਕਿ ਕਰਜ਼ਾ ਵਾਧਾ 15 ਪ੍ਰਤੀਸ਼ਤ ਰਿਹਾ | ਇਸ ਕਾਰਨ ਨਿਵੇਸ਼ਕਾਂ ਨੂੰ ਡਰ ਹੈ ਕਿ ਬੈਂਕਿੰਗ ਖੇਤਰ ਦਾ ਮੁਨਾਫਾ ਪ੍ਰਭਾਵਤ ਹੋ ਸਕਦਾ ਹੈ | ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਬੈਂਕਾਂ ਦੀ ਗਿਰਾਵਟ ‘ਤੇ ਚਿੰਤਾ ਪ੍ਰਗਟਾਈ ਹੈ | ਭਾਰਤੀ ਸਟਾਕ ਮਾਰਕੀਟ ਆਪਣੇ ਆਲ ਟਾਈਮ ਹਾਈ ਲੈਵਲ ਦੇ ਨੇੜੇ ਹੈ | ਅਜਿਹੇ ‘ਚ ਨਿਵੇਸ਼ਕ ਵੀ ਮੁਨਾਫਾ ਕਮਾਉਣ ‘ਤੇ ਜ਼ੋਰ ਦੇ ਰਹੇ ਹਨ | ਸ਼ੁੱਕਰਵਾਰ ਹਫਤੇ ਦਾ ਆਖਰੀ ਕਾਰੋਬਾਰੀ ਦਿਨ ਹੋਣ ਕਾਰਨ ਮੁਨਾਫਾ ਵਸੂਲੀ ਵਧੀ ਹੈ | ਅਮਰੀਕੀ ਫੈੱਡ (ਕੇਂਦਰੀ ਬੈਂਕ) ਦੀ ਬੈਠਕ ‘ਚ ਵਿਆਜ ਦਰਾਂ ‘ਚ ਕਟੌਤੀ ਨੂੰ ਲੈ ਕੇ ਬੇਯਕੀਨੀ ਹੈ | ਅਮਰੀਕੀ ਫੈੱਡ ਨੇ ਵਿਆਜ ‘ਚ ਕਟੌਤੀ ਦਾ ਸੰਕੇਤ ਦਿੱਤਾ ਹੈ, ਪਰ ਸਵਾਲ ਇਹ ਹੈ ਕਿ ਕਿੰਨੀ ਕਮੀ ਹੋਵੇਗੀ | ਇਸ ਲਈ ਜ਼ਿਆਦਾਤਰ ਨਿਵੇਸ਼ਕ ਇਸ ਸਮੇਂ ਵੱਡੀ ਸੱਟੇਬਾਜ਼ੀ ਕਰਨ ਤੋਂ ਪਰਹੇਜ਼ ਕਰ ਰਹੇ ਹਨ | ਜੁਲਾਈ ‘ਚ ਅਮਰੀਕਾ ‘ਚ ਨੌਕਰੀ ਦੇ ਮੌਕੇ ਸਾਢੇ ਤਿੰਨ ਸਾਲਾਂ ‘ਚ ਸਭ ਤੋਂ ਹੇਠਲੇ ਪੱਧਰ ‘ਤੇ ਆ ਗਏ | ਇਸ ਨਾਲ ਅਮਰੀਕੀ ਲੇਬਰ ਮਾਰਕੀਟ ‘ਚ ਮੰਦੀ ਆ ਗਈ ਹੈ | ਇਸ ਦਾ ਅਸਰ ਦਲਾਲ ਸਟਰੀਟ ਸਮੇਤ ਗਲੋਬਲ ਬਾਜ਼ਾਰਾਂ ‘ਤੇ ਵੀ ਪੈ ਰਿਹਾ ਹੈ |

Related Articles

LEAVE A REPLY

Please enter your comment!
Please enter your name here

Latest Articles