ਸਮਾਜ ਪਰਵਾਰਾਂ ’ਚ ਪਾਟਕ ਪਸੰਦ ਨਹੀਂ ਕਰਦਾ : ਅਜੀਤ ਪਵਾਰ

0
149

ਗੜ੍ਹਚਿਰੌਲੀ : ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਹੈ ਕਿ ਸਮਾਜ ਪਰਵਾਰਾਂ ’ਚ ਦਰਾੜਾਂ ਪਸੰਦ ਨਹੀਂ ਕਰਦਾ ਅਤੇ ਉਨ੍ਹਾ ਨੇ ਇਸ ਗੱਲ ਦਾ ਅਹਿਸਾਸ ਕੀਤਾ ਤੇ ਪਹਿਲਾਂ ਹੀ ਆਪਣੀ ਗਲਤੀ ਸਵੀਕਾਰ ਕਰ ਲਈ ਹੈ। ਉਨ੍ਹਾ ਇਹ ਟਿੱਪਣੀ ਹਾਲੀਆ ਲੋਕ ਸਭਾ ਚੋਣਾਂ ਦੌਰਾਨ ਆਪਣੀ ਪਤਨੀ ਸੁਨੇਤਰਾ ਅਤੇ ਆਪਣੇ ਚਾਚੇ ਦੀ ਧੀ ਸੁਪਿ੍ਰਆ ਸੂਲੇ ਵਿਚਾਲੇ ਮੁਕਾਬਲੇ ਦੇ ਸੰਬੰਧ ’ਚ ਕੀਤੀ ਹੈ।
ਇੱਕ ਮਹੀਨੇ ਤੋਂ ਵੀ ਘੱਟ ਸਮੇਂ ’ਚ ਇਹ ਦੂਜੀ ਵਾਰ ਹੈ ਜਦੋਂ ਐੱਨ ਸੀ ਪੀ ਆਗੂ ਅਜੀਤ ਪਵਾਰ ਨੇ ਜਨਤਕ ਤੌਰ ’ਤੇ ਇਹ ਗੱਲ ਕਬੂਲੀ ਹੈ ਕਿ ਉਨ੍ਹਾ ਆਪਣੀ ਪਤਨੀ ਨੂੰ ਐੱਨ ਸੀ ਪੀ (ਐੱਸ ਪੀ) ਦੀ ਆਗੂ ਸੁਪਿ੍ਰਆ ਸੂਲੇ (ਸ਼ਰਦ ਪਵਾਰ ਦੀ ਬੇਟੀ) ਖਿਲਾਫ ਚੋਣ ਲੜਾ ਕੇ ਗਲਤੀ ਕੀਤੀ ਸੀ ਅਤੇ ਕਿਹਾਸਿਆਸਤ ਘਰ ’ਚ ਦਾਖਲ ਨਹੀਂ ਹੋਣੀ ਚਾਹੀਦੀ। ਉਨ੍ਹਾ ਇਹ ਗਲਤੀ ਪਾਰਟੀ (ਐੱਨ ਸੀ ਪੀ) ’ਚ ਫੁੱਟ ਮਗਰੋਂ ਆਪਣੀਆਂ ਪਹਿਲੀਆਂ ਚੋਣਾਂ ਦੌਰਾਨ ਸੂਬੇ ’ਚ ਮਹਾਯੂਤੀ ਗੱਠਜੋੜ ’ਚ ਸ਼ਾਮਲ ਪਾਰਟੀਆਂ ਵਿੱਚੋਂ ਇੱਕ ਐੱਨ ਸੀ ਪੀ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਕਬੂਲੀ ਹੈ। ਅਜੀਤ ਪਵਾਰ ਪਾਰਟੀ ਆਗੂ ਤੇ ਰਾਜ ਮੰਤਰੀ ਧਰਮਰਾਓ ਦੀ ਬੇਟੀ ਭਾਗਿਆਸ੍ਰੀ ਦੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਐੱਨ ਸੀ ਪੀ (ਐੱਸ ਪੀ) ’ਚ ਜਾਣ ਦੇ ਸੰਦਰਭ ਵਿਚ ਕਿਹਾਇੱਕ ਬੇਟੀ ਨੂੰ ਉਸ ਦੇ ਪਿਤਾ ਤੋਂ ਵੱਧ ਪਿਆਰ ਕੋਈ ਨਹੀਂ ਕਰਦਾ। ਤੁਹਾਨੂੰ ਆਪਣੇ ਪਿਤਾ ਦੀ ਹਮਾਇਤ ਕਰਨੀ ਚਾਹੀਦੀ ਹੈ। ਆਪਣੇ ਹੀ ਪਰਵਾਰ ਨੂੰ ਤੋੜਨ ਵਾਲੇ ਨੂੰ ਸਮਾਜ ਕਦੇ ਵੀ ਪ੍ਰਵਾਨ ਨਹੀਂ ਕਰਦਾ। ਉਨ੍ਹਾ ਭਾਗਿਆਸ੍ਰੀ ਤੇ ਉਸ ਦੇ ਪਿਤਾ ਵਿਚਾਲੇ ਦਰਾੜ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਇੱਕ ਪਰਵਾਰ ਨੂੰ ਤੋੜਨ ਵਾਂਗ ਹੈ। ਸਮਾਜ ਨੂੰ ਇਹ ਪਸੰਦ ਨਹੀਂ ਹੈ। ਉਨ੍ਹਾ ਇਸ ਦਾ ਅਹਿਸਾਸ ਕੀਤਾ ਹੈ ਅਤੇ ਆਪਣੀ ਗਲਤੀ ਮੰਨ ਲਈ ਹੈ।

LEAVE A REPLY

Please enter your comment!
Please enter your name here