2030 ਦੀਆਂ ਯੂਥ ਉਲੰਪਿਕ ਖੇਡਾਂ ਲਈ ਭਾਰਤ ਦਾਅਵੇਦਾਰ

0
220

ਨਵੀਂ ਦਿੱਲੀ : ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਭਾਰਤ 2030 ’ਚ ਹੋਣ ਵਾਲੀਆਂ ਪੰਜਵੀਆਂ ਯੂਥ ਉਲੰਪਿਕ ਖੇਡਾਂ ਵਾਸਤੇ ਦਾਅਵੇਦਾਰੀ ਪੇਸ਼ ਕਰਨ ਲਈ ਤਿਆਰ ਹੈ, ਜੋ 2036 ’ਚ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਹਾਸਲ ਕਰਨ ਦੀ ਦਿਸ਼ਾ ’ਚ ਅਹਿਮ ਕਦਮ ਹੋਵੇਗਾ। ਮਾਂਡਵੀਆ ਨੇ ਇੱਥੇ ਏਸ਼ੀਆਈ ਉਲੰਪਿਕ ਕੌਂਸਲ ਦੀ 44ਵੀਂ ਜਨਰਲ ਅਸੈਂਬਲੀ ਮੌਕੇ ਕਿਹਾਅਸੀਂ 2030 ਦੀਆਂ ਯੂਥ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਦਾਅਵੇਦਾਰੀ ਪੇਸ਼ ਕਰਨ ਜਾ ਰਹੇ ਹਾਂ ਪਰ ਸਾਡਾ ਧਿਆਨ 2036 ਦੀਆਂ ਉਲੰਪਿਕ ਖੇਡਾਂ ਦੀ ਮੇਜ਼ਬਾਨੀ ’ਤੇ ਹੈ। ਯੂਥ ਓਲੰਪਿਕਸ-2030 ਦੀ ਮੇਜ਼ਬਾਨੀ ਹਾਸਲ ਕਰਨ ਦੀ ਦੌੜ ’ਚ ਭਾਰਤ ਤੋਂ ਇਲਾਵਾ ਪੇਰੂ, ਕੋਲੰਬੀਆ, ਮੈਕਸੀਕੋ, ਥਾਈਲੈਂਡ, ਮੰਗੋਲੀਆ, ਰੂਸ, ਯੂਕਰੇਨ, ਬੋਸਨੀਆ ਅਤੇ ਹਰਜੇਗੋਵਿਨਾ ਵੀ ਸ਼ਾਮਲ ਹਨ।

LEAVE A REPLY

Please enter your comment!
Please enter your name here