ਕੋਲਕਾਤਾ : ਤਿ੍ਰਣਮੂਲ ਕਾਂਗਰਸ ਦੇ ਸਾਂਸਦ ਜਵਾਹਰ ਸਿਰਕਾਰ ਨੇ ਐਤਵਾਰ ਪਾਰਟੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਪੱਤਰ ਲਿਖ ਕੇ ਕਿਹਾ ਕਿ ਉਨ੍ਹਾ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਅਤੇ ਰਾਜਨੀਤੀ ਛੱਡਣ ਦਾ ਫੈਸਲਾ ਕੀਤਾ ਹੈ। ਸੇਵਾਮੁਕਤ ਆਈ ਏ ਐੱਸ ਅਧਿਕਾਰੀ ਜਵਾਹਰ ਸਰਕਾਰ ਨੇ ਦਾਅਵਾ ਕੀਤਾ ਕਿ ਕੁਝ ਪਾਰਟੀ ਆਗੂਆਂ ਦਾ ਭਿ੍ਰਸ਼ਟਾਚਾਰ ’ਚ ਸ਼ਾਮਲ ਹੋਣਾ ਅਤੇ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਾ ਹੋਣਾ ਉਨ੍ਹਾ ਦੇ ਫੈਸਲੇ ਦਾ ਇੱਕ ਮੁੱਖ ਕਾਰਨ ਹੈ। ਸਿਰਕਾਰ ਨੇ ਪੱਤਰ ’ਚ ਕਿਹਾਆਰ ਜੀ ਕਰ ਹਸਪਤਾਲ ’ਚ ਇੱਕ ਟ੍ਰੇਨੀ ਡਾਕਟਰ ਨਾਲ ਕਥਿਤ ਜਬਰ-ਜਨਾਹ ਤੇ ਕਤਲ ਤੋਂ ਬਾਅਦ, ਮੈਂ ਇੱਕ ਮਹੀਨੇ ਤੱਕ ਸਬਰ ਕੀਤਾ ਅਤੇ ਉਮੀਦ ਕਰ ਰਿਹਾ ਸੀ ਕਿ ਤੁਸੀਂ (ਮਮਤਾ ਬੈਨਰਜੀ) ਆਪਣੇ ਪੁਰਾਣੇ ਅੰਦਾਜ਼ ’ਚ ਅੰਦੋਲਨ ਦਾ ਸਮਰਥਨ ਕਰੋਗੇ। ਜੂਨੀਅਰ ਡਾਕਟਰਾਂ ਨਾਲ ਸਿੱਧੀ ਗੱਲ ਕਰੋਗੇ। ਪਰ ਅਜਿਹਾ ਨਹੀਂ ਹੋਇਆ ਅਤੇ ਸਰਕਾਰ ਹੁਣ ਜੋ ਵੀ ਦੰਡਕਾਰੀ ਕਦਮ ਚੁੱਕ ਰਹੀ ਹੈ, ਉਹ ਨਾਕਾਫੀ ਹਨ ਤੇ ਇਹ ਬਹੁਤ ਦੇਰੀ ਨਾਲ ਚੁੱਕੇ ਜਾ ਰਹੇ ਹਨ।