ਰਣਧੀਰ ਸਿੰਘ ਓ ਸੀ ਏ ਦੇ ਪਹਿਲੇ ਭਾਰਤੀ ਪ੍ਰਧਾਨ ਬਣੇ

0
119

ਨਵੀਂ ਦਿੱਲੀ : ਤਜਰਬੇਕਾਰ ਖੇਡ ਪ੍ਰਸ਼ਾਸਕ ਰਣਧੀਰ ਸਿੰਘ ਉਲੰਪਿਕ ਕੌਂਸਲ ਆਫ ਏਸ਼ੀਆ (ਓ ਸੀ ਏ) ਦੇ ਪ੍ਰਧਾਨ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਐਤਵਾਰ ਇੱਥੇ ਇਸ ਮਹਾਂਦੀਪੀ ਸੰਗਠਨ ਦੀ 44ਵੀਂ ਮਹਾਸਭਾ ਦੌਰਾਨ ਉਨ੍ਹਾ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ। ਪੰਜ ਵਾਰ ਦੇ ਉਲੰਪਿਕ ਨਿਸ਼ਾਨੇਬਾਜ਼ 77 ਸਾਲਾ ਰਣਧੀਰ ਸਿੰਘ ਹੀ ਓ ਸੀ ਏ ਦੇ ਪ੍ਰਧਾਨ ਦੇ ਅਹੁਦੇ ਲਈ ਇਕੱਲੇ ਯੋਗ ਉਮੀਦਵਾਰ ਸਨ। ਉਹ 2021 ਤੋਂ ਓ ਸੀ ਏ ਦੇ ਕਾਰਜਕਾਰੀ ਪ੍ਰਧਾਨ ਚਲੇ ਆ ਰਹੇ ਸਨ। ਉਹ ਕੁਵੈਤ ਦੇ ਸ਼ੇਖ ਅਹਿਮਦ ਅਲ-ਫਹਾਦ ਅਲ-ਸਬਾਹ ਦੀ ਥਾਂ ਲੈਣਗੇ, ਜਿਸ ’ਤੇ ਇਸ ਸਾਲ ਮਈ ਮਹੀਨੇ ਨੈਤਿਕਤਾ ਦੀ ਉਲੰਘਣਾ ਕਾਰਨ ਖੇਡ ਪ੍ਰਸ਼ਾਸਨ ਤੋਂ 15 ਸਾਲ ਦੀ ਪਾਬੰਦੀ ਲਾਈ ਗਈ ਸੀ।
ਭਾਰਤੀ ਅਤੇ ਏਸ਼ੀਆਈ ਖੇਡ ਸੰਸਥਾਵਾਂ ’ਚ ਵੱਖ-ਵੱਖ ਪ੍ਰਸ਼ਾਸਕੀ ਅਹੁਦਿਆਂ ਉੱਤੇ ਰਹਿ ਚੁੱਕੇ ਰਣਧੀਰ ਸਿੰਘ ਨੂੰ ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਅਤੇ ਏਸ਼ੀਆ ਦੇ ਸਾਰੇ 45 ਦੇਸ਼ਾਂ ਦੇ ਉੱਚ ਖੇਡ ਪ੍ਰਸ਼ਾਸਕਾਂ ਦੀ ਮੌਜੂਦਗੀ ’ਚ ਓ ਸੀ ਏ ਦਾ ਪ੍ਰਧਾਨ ਚੁਣਿਆ ਗਿਆ। ਰਣਧੀਰ ਸਿੰਘ ਪਟਿਆਲਾ ਦੇ ਸ਼ਾਹੀ ਪਰਵਾਰ ਵਿੱਚੋਂ ਹਨ। ਉਨ੍ਹਾਂ ਦੇ ਅੰਕਲ ਯਾਦਵਿੰਦਰਾ ਸਿੰਘ ਨੇ ਭਾਰਤ ਲਈ �ਿਕਟ ਖੇਡੀ ਅਤੇ ਕੌਮਾਂਤਰੀ ਉਲੰਪਿਕ ਕਮੇਟੀ ਦੇ ਮੈਂਬਰ ਵੀ ਰਹੇ। ਉਨ੍ਹਾ ਦੇ ਪਿਤਾ ਭਲਿੰਦਰ ਸਿੰਘ ਵੀ ਫਸਟ-ਕਲਾਸ ਕਿ੍ਰਕੇਟਰ ਰਹੇ ਅਤੇ 1947 ਤੋਂ 1992 ਤੱਕ ਕੌਮਾਂਤਰੀ ਉਲੰਪਿਕ ਕਮੇਟੀ ਦੇ ਮੈਂਬਰ ਰਹੇ।

LEAVE A REPLY

Please enter your comment!
Please enter your name here