ਦੇਸ਼ ਭਗਤ ਯਾਦਗਾਰ ਕਮੇਟੀ ਦਾ ਵਫਦ ਡੀ ਸੀ ਨੂੰ ਮਿਲਿਆ

0
176

ਜਲੰਧਰ : ਗਦਰੀ ਬਾਬਿਆਂ ਦਾ ਮੇਲਾ ਇਸ ਵਾਰ ਦੀਵਾਲੀ ਪਹਿਲੀ ਨਵੰਬਰ ਨੂੰ ਆਉਣ ਕਰਕੇ 7-8 ਤੇ 9 ਨਵੰਬਰ ਨੂੰ ਹੋਵੇਗਾ। ਪਹਿਲੇ ਦਿਨ ਪੁਸਤਕ ਮੇਲੇ ’ਤੇ ਵਿਚਾਰ-ਚਰਚਾ ਹੋਵੇਗੀ, ਦੂਜੇ ਦਿਨ ਪੇਂਟਿੰਗ, ਕੁਇੱਜ਼, ਭਾਸ਼ਣ ਅਤੇ ਗੀਤ-ਸੰਗੀਤ ਮੁਕਾਬਲਾ ਹੋਵੇਗਾ। ਦੂਜੇ ਦਿਨ ਦੁਪਹਿਰ ਤੋਂ ਬਾਅਦ ਸੈਮੀਨਾਰ ਟਾਈਪ ਪ੍ਰੋਗਰਾਮ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿੱਚ ਹੋਵੇਗਾ।ਇਸ ਵਿੱਚ ਉੱਚ ਕੋਟੀ ਦੇ ਵਿਦਵਾਨ ਆਪਣੇ ਵਿਚਾਰ ਰੱਖਣਗੇ। ਤੀਜੇ ਦਿਨ ਗਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਹਰਦੇਵ ਸਿੰਘ ਅਰਸ਼ੀ ਸਾਬਕਾ ਐੱਮ ਐੱਲ ਏ ਨਿਭਾਉਣਗੇ। ਉਸ ਤੋਂ ਬਾਅਦ ਵੱਡੇ ਪੰਡਾਲ ਵਿੱਚ ਗੀਤ-ਸੰਗੀਤ ਤੇ ਕੁਝ ਵਿਦਵਾਨ ਵੀ ਆਪਣੇ ਵਿਚਾਰ ਰੱਖਣਗੇ। ਦਿਨ ਦੀ ਸਟੇਜ ਹਰਵਿੰਦਰ ਭੰਡਾਲ ਸਾਂਭਣਗੇ। ਸ਼ਾਮ ਤੋਂ ਸ਼ੁਰੂ ਹੋ ਕੇ ਸਾਰੀ ਰਾਤ ਨਾਟਕ ਚੱਲਣਗੇ। ਰਾਤ ਦੇ ਸਮਾਗਮ ਵਿੱਚ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਸਮਰਾ ਆਪਣੇ ਵਿਚਾਰ ਰੱਖਣਗੇ। ਰਾਤ ਦੀ ਸਟੇਜ ਸੱਭਿਆਚਾਰਕ ਕਮੇਟੀ ਦਾ ਕਨਵੀਨਰ ਅਮੋਲਕ ਸਾਂਭੇਗਾ। ਸਾਰੇ ਮੇਲੇ ਦੇ ਸਮੇਂ ਨੂੰ ਤਰਤੀਬ ਦੇਣ ਵਾਸਤੇ ਐਤਵਾਰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਆਹੁਦੇਦਾਰਾਂ, ਸੱਭਿਆਚਾਰਕ ਕਮੇਟੀ ਅਤੇ ਦੇਖ-ਰੇਖ ਕਮੇਟੀ ਦੀਆਂ ਮੀਟਿੰਗਾਂ ਹੋਈਆਂ। ਦੇਖ-ਰੇਖ ਕਮੇਟੀ ਨੇ ਫੈਸਲਾ ਕੀਤਾ ਕਿ ਮੇਲੇ ਤੋਂ ਪਹਿਲਾਂ ਦੇਸ਼ ਭਗਤ ਯਾਦਗਾਰ ਕੰਪਲੈਕਸ ਦੇ ਹੋਣ ਵਾਲੇ ਕੰਮਾਂ ਬਾਬਤ ਕਮੇਟੀ ਦੇ ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ, ਕਮੇਟੀ ਦੇ ਟਰੱਸਟੀ ਰਣਜੀਤ ਸਿੰਘ ਔਲਖ ਤੇ ਜਨਰਲ ਬਾਡੀ ਮੈਂਬਰ ਰਜਿੰਦਰ ਮੰਡ ਐਡਵੋਕੇਟ ਡਿਪਟੀ ਕਮਿਸ਼ਨਰ ਜਲੰਧਰ ਨੂੰ ਮਿਲਣਗੇ। ਸੋਮਵਾਰ ਡਿਪਟੀ ਕਮਿਸ਼ਨਰ ਨੂੰ ਵਫ਼ਦ ਮਿਲਿਆ। ਉਹਨਾਂ ਨਾਲ ਪ੍ਰੈੱਸ ਕਲੱਬ ਦੇ ਮੀਤ ਪ੍ਰਧਾਨ ਰਾਜੇਸ਼ ਥਾਪਾ ਵੀ ਸਨ। ਡੀ ਸੀ ਨੇ ਮੌਕੇ ’ਤੇ ਆਪਣੇ ਅਫਸਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਕਿ ਇਹ ਕੰਮ ਕੀਤੇ ਜਾਣ।

LEAVE A REPLY

Please enter your comment!
Please enter your name here