ਭਾਰਤ ਵੱਲੋਂ ਜਾਪਾਨ ਨੂੰ 5-1 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ

0
194

ਹੁਲੁਨਬੂਈਰ (ਚੀਨ) : ਸੁਖਜੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਪਿਛਲੇ ਚੈਂਪੀਅਨ ਭਾਰਤ ਨੇ ਸੋਮਵਾਰ ਇੱਥੇ ਪੁਰਸ਼ ਏਸ਼ੀਆਈ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਦੇ ਲੀਗ ਮੈਚ ’ਚ ਜਪਾਨ ਨੂੰ 5-1 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਸੁਖਜੀਤ ਨੇ ਦੂਜੇ ਤੇ 60ਵੇਂ ਮਿੰਟ ’ਚ ਗੋਲ ਕੀਤੇ, ਜਦਕਿ ਅਭਿਸ਼ੇਕ ਨੇ ਤੀਜੇ, ਸੰਜੇ ਨੇ 17ਵੇਂ ਅਤੇ ਉੱਤਮ ਸਿੰਘ ਨੇ 54ਵੇਂ ਮਿੰਟ ਵਿਚ ਗੋਲ ਕੀਤੇ। ਮਾਤਸੂਮੋਤੋ ਕਾਜੂਮਾਸਾ ਨੇ 41ਵੇਂ ਮਿੰਟ ’ਚ ਜਪਾਨ ਲਈ ਇਕ ਗੋਲ ਕੀਤਾ। ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਬੁੱਧਵਾਰ ਨੂੰ ਪਿਛਲੀ ਵਾਰ ਦੀ ਉਪ ਜੇਤੂ ਟੀਮ ਮਲੇਸ਼ੀਆ ਨਾਲ ਭਿੜੇਗੀ। ਮੰਗਲਵਾਰ ਨੂੰ ਆਰਾਮ ਦਾ ਦਿਨ ਹੈ। ਛੇ ਟੀਮਾਂ ਵਿਚਾਲੇ ਰਾਊਂਡ-ਰੌਬਿਨ ਲੀਗ ਤੋਂ ਬਾਅਦ ਸਿਖਰਲੀਆਂ ਚਾਰ ਟੀਮਾਂ 16 ਸਤੰਬਰ ਨੂੰ ਖੇਡੇ ਜਾਣ ਵਾਲੇ ਸੈਮੀ ਫਾਈਨਲ ਲਈ ਕੁਆਲੀਫਾਈ ਕਰਨਗੀਆਂ। ਫਾਈਨਲ ਮੁਕਾਬਲਾ 17 ਸਤੰਬਰ ਨੂੰ ਹੋਵੇਗਾ।

LEAVE A REPLY

Please enter your comment!
Please enter your name here