24.3 C
Jalandhar
Wednesday, September 18, 2024
spot_img

ਮਾਧਵੀ ਬੁੱਚ ਦੇ ਪਤੀ ਨੂੰ ਮਹਿੰਦਰਾ ਐਂਡ ਮਹਿੰਦਰਾ ਤੋਂ 4.78 ਕਰੋੜ ਮਿਲੇ : ਕਾਂਗਰਸ

ਨਵੀਂ ਦਿੱਲੀ : ਕਾਂਗਰਸ ਨੇ ਮੰਗਲਵਾਰ ਦੋਸ਼ ਲਾਇਆ ਕਿ ਭਾਰਤੀ ਸਕਿਓਰਟੀਜ਼ ਤੇ ਐਕਸਚੇਂਜ ਬੋਰਡ (ਸੇਬੀ) ਦੀ ਮੁਖੀ ਮਾਧਵੀ ਪੁਰੀ ਬੁੱਚ ਦੀ ‘ਅਗੋਰਾ ਐਡਵਾਈਜ਼ਰੀ ਪ੍ਰਾਈਵੇਟ ਲਿਮਟਿਡ’ ਨਾਂਅ ਦੀ ਕੰਪਨੀ ’ਚ ਉਸ ਸਮੇਂ 99 ਫੀਸਦ ਹਿੱਸੇਦਾਰੀ ਸੀ, ਜਦੋਂ ਇਹ ਮਸ਼ਵਰਾ ਦੇਣ ਵਾਲੀ ਕੰਪਨੀ ‘ਮਹਿੰਦਰਾ ਐਂਡ ਮਹਿੰਦਰਾ’ ਗਰੁੱਪ ਨੂੰ ਸੇਵਾ ਮੁਹੱਈਆ ਕਰ ਰਹੀ ਸੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ਉੱਤੇ ਇਹ ਦਾਅਵਾ ਵੀ ਕੀਤਾ ਕਿ ਮਾਧਵੀ ਦੇ ਸੇਬੀ ਦੀ ਲੰਬੇ ਸਮੇਂ ਦੀ ਮੈਂਬਰ ਰਹਿੰਦੇ ਹੋਏ ਉਨ੍ਹਾ ਦੇ ਪਤੀ ਧਵਲ ਬੁੱਚ ਨੂੰ ਸਾਲ 2019-21 ਵਿਚਾਲੇ ਮਹਿੰਦਰਾ ਐਂਡ ਮਹਿੰਦਰਾ ਤੋਂ 4.78 ਕਰੋੜ ਰੁਪਏ ਮਿਲੇ। ਉੱਧਰ, ਮਹਿੰਦਰਾ ਐਂਡ ਮਹਿੰਦਰਾ ਨੇ ਕਾਂਗਰਸ ਦੇ ਦੋਸ਼ਾਂ ਨੂੰ ਝੂਠੇ ਅਤੇ ਭਰਮਾਉਣ ਵਾਲੇ ਕਰਾਰ ਦਿੰਦੇ ਹੋਏ ਕਿਹਾ ਕਿ ਉਸ ਨੇ ਕਦੇ ਵੀ ਸੇਬੀ ਤੋਂ ਤਰਜੀਹ ਦੀ ਅਪੀਲ ਨਹੀਂ ਕੀਤੀ ਅਤੇ ਧਵਲ ਬੁੱਚ ਦੀ ਸੇਵਾ ਉਨ੍ਹਾ ਦੇ ਆਲਮੀ ਤਜਰਬੇ ਨੂੰ ਦੇਖਦੇ ਹੋਏ ਸਿਰਫ ਸਪਲਾਈ ਚੇਨ ਵਾਸਤੇ ਲਈ ਗਈ ਸੀ। ਰਮੇਸ਼ ਨੇ ਇਹ ਸਵਾਲ ਕੀਤਾ ਹੈ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਧਵੀ ਦੀ ਇਸ ਹਿੱਸੇਦਾਰੀ ਬਾਰੇ ਜਾਣਕਾਰੀ ਸੀ?

Related Articles

LEAVE A REPLY

Please enter your comment!
Please enter your name here

Latest Articles