ਤਾਇਆ ਫੋਗਾਟ ਦੇ ਸਿਆਸੀ ਅਖਾੜੇ ’ਚ ਕੁੱਦਣ ਤੋਂ ਨਾਖੁਸ਼

0
178

ਚੰਡੀਗੜ੍ਹ : ਵਿਨੇਸ਼ ਫੋਗਾਟ ਦੇ ਤਾਇਆ ਅਤੇ ਮਸ਼ਹੂਰ ਕੁਸ਼ਤੀ ਕੋਚ ਮਹਾਵੀਰ ਫੋਗਾਟ ਨੇ ਕਿਹਾ ਹੈ ਕਿ ਉਨ੍ਹਾ ਦੀ ਭਤੀਜੀ ਨੂੰ ਹਾਲੇ ਰਾਜਨੀਤੀ ਵਿਚ ਨਹੀਂ ਆਉਣਾ ਚਾਹੀਦਾ ਸੀ ਅਤੇ 2028 ਦੀਆਂ ਉਲੰਪਿਕ ਖੇਡਾਂ ਵਿਚ ਸੋਨ ਤਗਮਾ ਜਿੱਤਣ ਲਈ ਧਿਆਨ ਕੇਂਦਰਤ ਕਰਨਾ ਚਾਹੀਦਾ ਸੀ। ਕਾਂਗਰਸ ਪਾਰਟੀ ਵੱਲੋਂ ਵਿਨੇਸ਼ ਫੋਗਾਟ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਜੁਲਾਨਾ ਤੋਂ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਮਹਾਵੀਰ ਫੋਗਾਟ ਨੇ ਇਹ ਟਿੱਪਣੀ ਕੀਤੀ ਹੈ। ਮਹਾਵੀਰ ਫੋਗਾਟ ਨੇ ਵਿਸ਼ਵਾਸ ਜਤਾਇਆ ਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਤੀਜੀ ਵਾਰ ਹਰਿਆਣਾ ’ਚ ਸੱਤਾ ’ਚ ਆਵੇਗੀ। ਜ਼ਿਕਰਯੋਗ ਹੈ ਕਿ ਮਹਾਵੀਰ ਫੋਗਾਟ ਦੀ ਧੀ ਬਬੀਤਾ ਫੋਗਾਟ 2018 ਵਿਚ ਭਾਜਪਾ ਵਿਚ ਸ਼ਾਮਲ ਹੋਈ ਸੀ ਤੇ 2019 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਾਦਰੀ ਤੋਂ ਹਾਰ ਗਈ ਸੀ।

LEAVE A REPLY

Please enter your comment!
Please enter your name here