ਪਟਿਆਲਾ : ਪੀ ਆਰ ਟੀ ਸੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਪਟਿਆਲਾ ਦੀ ਮਹੀਨਾਵਾਰ ਮੀਟਿੰਗ ਉਤਮ ਸਿੰਘ ਬਾਗੜੀ, ਰਾਮ ਸਰੂਪ ਅਗਰਵਾਲ, ਕੁਲਦੀਪ ਸਿੰਘ ਗਰੇਵਾਲ ’ਤੇ ਅਧਾਰਤ ਪ੍ਰਧਾਨਗੀ ਮੰਡਲ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਨਿਰਮਲ ਸਿੰਘ ਧਾਲੀਵਾਲ ਨੇ ਭਾਰਤ ਸਰਕਾਰ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਰਕਾਰ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਪਹਿਲਾਂ ਫੇਲ੍ਹ ਕਰਦੀ ਹੈ, ਫਿਰ ਕਾਰਪੋਰੇਟ ਘਰਾਣਿਆਂ ਨੂੰ ਵੇਚ ਦਿੰਦੀ ਹੈ। ਪੰਜਾਬ ਸਰਕਾਰ ਦੀ ਗੱਲ ਕਰਦਿਆਂ ਉਹਨਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸੰਜੀਦਾ ਨਹੀਂ, ਕਿਉਕਿ 8ਵੀਂ ਵਾਰ ਮੀਟਿੰਗ ਮੁਲਤਵੀ ਕਰ ਦਿੱਤੀ ਹੈ। ਪੰਜਾਬ ਦੇ ਸਰਕਾਰੀ ਟਰਾਂਸਪੋਰਟ ਅਦਾਰੇ ਅੰਦਰ ਇਨ੍ਹਾਂ ਨੇ ਇੱਕ ਵੀ ਬੱਸ ਨਵੀਂ ਨਹੀਂ ਪਾਈ। ਟਰਾਂਸਪੋਰਟ ਮਾਫੀਏ ਨੂੰ ਖੁੱਲ੍ਹੀ ਛੁੱਟੀ ਦੇ ਰੱਖੀ ਹੈ। ਡੀਜ਼ਲ, ਪੈਟਰੋਲ, ਬਿਜਲੀ ਤੇ ਕਿਰਾਏ ਵਧਾ ਕੇ ਲੋਕਾਂ ’ਤੇ ਬਹੁਤ ਵੱਡਾ ਬੋਝ ਪਾ ਦਿੱਤਾ ਹੈ। ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਵਿੱਚ ਕੰਮ ਕਰਦੀਆਂ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਠੇਕੇ ’ਤੇ ਭਰਤੀ ਕਾਮਿਆਂ ਨੂੰ ਬਿਨਾਂ ਦੇਰੀ ਤੋਂ ਪੱਕਾ ਕੀਤਾ ਜਾਵੇ, ਪੰਜਾਬ ਰੋਡਵੇਜ਼ ਅੰਦਰ 1800 ਬੱਸਾਂ, ਪੀ ਆਰ ਟੀ ਸੀ ਅੰਦਰ 800 ਬੱਸਾਂ ਅਦਾਰੇ ਦੀ ਮਾਲਕੀ ਦੀਆਂ ਪਾਈਆਂ ਜਾਣ, ਪੀ ਆਰ ਟੀ ਸੀ ਦੇ 400 ਦੇ ਕਰੀਬ ਪੈਨਸ਼ਨ ਸਕੀਮ 1992 ਤੋਂ ਵਾਂਝੇ ਰਹਿ ਗਏ ਮੁਲਾਜ਼ਮਾਂ ਨੂੰ ਪੈਨਸ਼ਨ ਦਿੱਤੀ ਜਾਵੇ। ਕੰਡਕਟਰਾਂ ’ਤੇ ਲਾਈ ਬਲੈਕ ਲਿਸਟ ਦੀ ਮੱਦ ਖਤਮ ਕੀਤੀ ਜਾਵੇ। ਪੀ ਆਰ ਟੀ ਸੀ ਦੇ ਠੇਕੇ ’ਤੇ ਭਰਤੀ ਮੁਲਾਜ਼ਮਾਂ ਦੀ ਤਨਖਾਹ ਵਿੱਚ ਇਕਸਾਰਤਾ ਲਿਆਦੀ ਜਾਵੇ।ਡਰਾਈਵਰਾਂ ਲਈ ਲਿਆਂਦੇ ਸਖਤ ਕਾਨੂੰਨ ਵਾਪਸ ਲਏ ਜਾਣ, ਸਜ਼ਾਵਾਂ ਦੇਣੀਆਂ ਅਤੇ ਕਲੇਮ ਪਾਉਣੇ ਬੰਦ ਕੀਤੇ ਜਾਣ। ਪੀ ਆਰ ਟੀ ਸੀ ਨੂੰ ਸਰਕਾਰੀ ਅਦਾਰਾ ਐਲਾਨਿਆ ਜਾਵੇ। ਪੀ ਆਰ ਟੀ ਸੀ ਦੇ ਸਫਰ ਸਹੂਲਤਾਂ ਦੇ ਬਣਦੇ ਪੈਸੇ ਛੇਤੀ ਦਿੱਤੇ ਜਾਣ ਆਦਿ ਮੰਗਾਂ ਜੋ ਮੰਗ ਪੱਤਰ ’ਚ ਦਰਜ ਹਨ, ਮੰਨੀਆਂ ਜਾਣ।
ਮੀਟਿੰਗ ਨੂੰ ਮੁਹੰਮਦ ਖਲੀਲ, ਗੁਲਾਬ ਸਿੰਘ, ਰਮੇਸ਼ ਕੁਮਾਰ, ਸੁਖਦੇਵ ਰਾਮ ਸੁੱਖੀ ਤੇ ਗੁਰਵਿੰਦਰ ਸਿੰਘ ਗੋਲਡੀ ਨੇ ਸੰਬੋਧਨ ਕਰਦੇ ਹੋਏ ਮੁਲਾਜ਼ਮਾਂ ਨੂੰ ਸੱਦਾ ਦਿੱਤਾ ਕਿ 13 ਸਤੰਬਰ ਨੂੰ ਬੱਸ ਸਟੈਂਡ ਲੁਧਿਆਣਾ ਵਿਖੇ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਕੀਤੀ ਜਾ ਰਹੀ ਸਾਂਝੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ �ਿਪਾਲਤਾ ਕਰਨ। ਉਤਮ ਸਿੰਘ ਬਾਗੜੀ ਪ੍ਰਧਾਨ ਭਾਈਚਾਰਾ ਯੂਨੀਅਨ ਨੇ ਸਾਥੀਆਂ ਦਾ ਧੰਨਵਾਦ ਕੀਤਾ।





