24.2 C
Jalandhar
Thursday, September 19, 2024
spot_img

ਸ਼ਿਮਲਾ ’ਚ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ

ਸ਼ਿਮਲਾ : ਇੱਥੋਂ ਦੇ ਸੰਜੌਲੀ ਇਲਾਕੇ ’ਚ ਮਸਜਿਦ ’ਚ ਗੈਰ-ਕਾਨੂੰਨੀ ਢਾਂਚਾ ਢਾਹੁਣ ਦੀ ਮੰਗ ਕਰ ਰਹੇ ਲੋਕਾਂ ਨੇ ਬੁੱਧਵਾਰ ਪ੍ਰਦਰਸ਼ਨ ਦੌਰਾਨ ਪੁਲਸ ਦੇ ਬੈਰੀਕੇਡ ਤੋੜ ਦਿੱਤੇ। ਉਪਰੰਤ ਪੁਲਸ ਨੇ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ।
ਸਬਜ਼ੀ ਮੰਡੀ ਢੱਲੀ ’ਚ ਇਕੱਠੇ ਹੋਏ ਸੈਂਕੜੇ ਪ੍ਰਦਰਸ਼ਨਕਾਰੀ ‘ਜੈ ਸ੍ਰੀ ਰਾਮ’ ਅਤੇ ‘ਹਿੰਦੂ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਲਾਉਂਦੇ ਹੋਏ ਸੰਜੌਲੀ ਵੱਲ ਨੂੰ ਚੱਲੇ। ਇਸ ਦੌਰਾਨ ਉਨ੍ਹਾਂ ਢੱਲੀ ਸੁਰੰਗ ਨੇੜੇ ਲਗਾਏ ਬੈਰੀਕੇਡ ਵੀ ਤੋੜ ਦਿੱਤੇ। ਹਿੰਦੂ ਜਥੇਬੰਦੀਆਂ ਦੇ ਸੱਦੇ ’ਤੇ ਇਕੱਤਰ ਹੋਏ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਮਸਜਿਦ ਨੇੜੇ ਲਗਾਇਆ ਦੂਜਾ ਬੈਰੀਕੇਡ ਵੀ ਤੋੜ ਦਿੱਤਾ। ਉਪਰੰਤ ਪੁਲਸ ਨੇ ਜਲ ਤੋਪਾਂ ਦਾ ਇਸਤੇਮਾਲ ਕੀਤਾ ਅਤੇ ਲਾਠੀਚਾਰਜ ਵੀ ਕੀਤਾ।
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਮੀਡੀਆ ਸਲਾਹਕਾਰ ਨਰੇਸ਼ ਚੌਹਾਨ ਨੇ ਕਿਹਾ ਕਿ ਭਾਜਪਾ ਮਾਮਲੇ ਨੂੰ ਹਿੰਦੂ-ਮੁਸਲਮ ਬਣਾਉਣਾ ਚਾਹੁੰਦੀ ਹੈ, ਪਰ ਇਹ ਅਮਨ-ਕਾਨੂੰਨ ਦਾ ਮਾਮਲਾ ਹੈ। ਉਸ ਨੇ ਕਿਹਾਜਿਹੜੇ ਲੋਕ ਇਕੱਠੇ ਹੋਏ, ਉਨ੍ਹਾਂ ਨੂੰ ਮੈਂ ਨਿੱਜੀ ਤੌਰ ’ਤੇ ਜਾਣਦਾ ਹਾਂ। ਇਨ੍ਹਾਂ ਵਿੱਚੋਂ 20-25 ਭਾਜਪਾ ਦੀ ਟਿਕਟ ’ਤੇ ਚੋਣਾਂ ਲੜ ਚੁੱਕੇ ਹਨ। ਭਾਜਪਾ ਇਸ ਨੂੰ ਕੌਮੀ ਮੁੱਦਾ ਬਣਾਉਣਾ ਚਾਹੁੰਦੀ ਹੈ, ਹਕੀਕਤ ਵਿਚ ਇਹ ਹਿੰਦੂ-ਮੁਸਲਮ ਮੁੱਦਾ ਨਹੀਂ ਹੈ। ਮੁੱਖ ਮੰਤਰੀ ਕਹਿ ਚੁੱਕੇ ਹਨ ਕਿ ਨਾਜਾਇਜ਼ ਉਸਾਰੀ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜਿਹੜੇ ਸਿਆਸੀ ਲਾਭ ਲੈਣਾ ਚਾਹੁੰਦੇ ਹਨ, ਉਹ ਨਾਕਾਮ ਰਹਿਣਗੇ। ਮਾਮਲਾ ਕਮਿਸ਼ਨਰ ਦੀ ਕੋਰਟ ਵਿਚ ਹੈ। ਭਾਜਪਾ ਦੇ ਕੁਝ ਵਰਕਰ ਦੋ ਕਿੱਲੋਮੀਟਰ ਤੋਂ ਨਾਅਰੇ ਲਾਉਂਦੇ ਸੰਜੌਲੀ ਪੁੱਜੇ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਲੋਕ ਇਕੱਠੇ ਕਰਨ ਦੀ ਕੋਸਿਸ਼ ਕੀਤੀ, ਪਰ ਕਾਮਯਾਬ ਨਹੀਂ ਹੋਏ। ਲੋਕਾਂ ਨੂੰ ਪਤਾ ਹੈ ਕਿ ਅਸਲ ਮੁੱਦਾ ਕੀ ਹੈ।

Related Articles

LEAVE A REPLY

Please enter your comment!
Please enter your name here

Latest Articles