ਭਾਰਤ ਨੇ ਮਲੇਸ਼ੀਆ ਨੂੰ 8-1 ਨਾਲ ਹਰਾਇਆ

0
125

ਹੁਲੁਨਬੂਈਰ (ਚੀਨ) : ਪਿਛਲੇ ਚੈਂਪੀਅਨ ਭਾਰਤ ਨੇ ਬੁੱਦਵਾਰ ਇੱਥੇ ਹੀਰੋ ਏਸ਼ੀਆਈ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ’ਚ ਰਾਜ ਕੁਮਾਰ ਪਾਲ ਦੀ ਹੈਟਿ੍ਰਕ ਨਾਲ ਮਲੇਸ਼ੀਆ ਨੂੰ 8-1 ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕਰਦੇ ਹੋਏ ਸੈਮੀ ਫਾਈਨਲ ਲਈ ਕੁਆਲੀਫਾਈ ਕੀਤਾ। ਰਾਜ ਕੁਮਾਰ ਪਾਲ ਨੇ ਤੀਜੇ, 25ਵੇਂ ਤੇ 33ਵੇਂ ਮਿੰਟ ’ਚ ਗੋਲ ਕੀਤੇ, ਜਦਕਿ ਅਰਾਈਜੀਤ ਸਿੰਘ ਹੁੰਦਲ ਨੇ ਛੇਵੇਂ ਅਤੇ 39ਵੇਂ ਮਿੰਟ ’ਚ ਦੋ ਗੋਲ ਕੀਤੇ। ਜੁਗਰਾਜ ਸਿੰਘ ਨੇ ਸੱਤਵੇਂ, ਹਰਮਨਪ੍ਰੀਤ ਸਿੰਘ ਨੇ 22ਵੇਂ ਤੇ ਉੱਤਮ ਸਿੰਘ ਨੇ 40ਵੇਂ ਮਿੰਟ ’ਚ ਇਕ-ਇਕ ਗੋਲ ਕੀਤੇ। ਮਲੇਸ਼ੀਆ ਲਈ ਅਖਿਮੁੱਲ੍ਹਾ ਅਨਵਰ ਨੇ 34ਵੇਂ ਮਿੰਟ ’ਚ ਇਕ ਗੋਲ ਕੀਤਾ। ਭਾਰਤ ਤਿੰਨ ਜਿੱਤਾਂ ਨਾਲ ਨੌਂ ਅੰਕ ਲੈ ਕੇ ਸੂਚੀ ’ਚ ਸਿਖਰ ’ਤੇ ਹੈ। ਛੇ ਟੀਮਾਂ ਦਾ ਟੂਰਨਾਮੈਂਟ ਰਾਊਂਡ ਰੌਬਿਨ ’ਚ ਖੇਡਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here