24.2 C
Jalandhar
Thursday, September 19, 2024
spot_img

ਪ੍ਰਧਾਨ ਮੰਤਰੀ ਦੇ ਘਰ ਵੱਛੀ ਦਾ ਜਨਮ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਵੱਛੀ ਨੇ ਜਨਮ ਲਿਆ ਹੈ। ਸ਼ਨੀਵਾਰ ਚੋਣ ਪ੍ਰਚਾਰ ਲਈ ਡੋਡਾ ਰਵਾਨਾ ਹੋਣ ਤੋਂ ਪਹਿਲਾਂ ਮੋਦੀ ਨੇ ਵੱਛੀ ਨਾਲ ਲਾਡ ਕਰਦਿਆਂ ਦੀ ਤਸਵੀਰ ਸਾਂਝੀ ਕੀਤੀ। ਉਨ੍ਹਾ ਵੱਛੀ ਦਾ ਨਾਂਅ ‘ਦੀਪਜਯੋਤੀ’ ਰੱਖਿਆ ਹੈ, ਕਿਉਕਿ ਉਸ ਦੇ ਮੱਥੇ ’ਤੇ ਰੌਸ਼ਨੀ ਦਾ ਚਿੰਨ੍ਹ ਹੈ।
ਪਟਾਕੇ ਚਲਾਉਣ ’ਤੇ ਕੇਸ
ਨਵੀਂ ਦਿੱਲੀ : ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਤੋਂ ਰਿਹਾਅ ਹੋਣ ’ਤੇ ਉੱਤਰੀ ਦਿੱਲੀ ਦੇ ਸਿਵਲ ਲਾਈਨਜ਼ ’ਚ ਸਥਿਤ ਉਨ੍ਹਾ ਦੇ ਘਰ ਦੇ ਬਾਹਰ ਪਟਾਕੇ ਚੱਲਣ ਤੇ ਆਤਿਸ਼ਬਾਜ਼ੀ ਹੋਣ ਦੇ ਸੰਬੰਧ ’ਚ ਦਿੱਲੀ ਪੁਲਸ ਨੇ ਅਣਪਛਾਤਿਆਂ ਖਿਲਾਫ ਕੇਸ ਦਰਜ ਕੀਤਾ ਹੈ। ਦਿੱਲੀ ਸਰਕਾਰ ਨੇ ਪ੍ਰਦੂਸ਼ਣ ਕੰਟਰੋਲ ਕਰਨ ਲਈ ਪਹਿਲੀ ਜਨਵਰੀ ਤੱਕ ਪਟਾਕਿਆਂ ਦੇ ਉਤਪਾਦਨ, ਵਿਕਰੀ ਅਤੇ ਇਸਤੇਮਾਲ ’ਤੇ ਪਾਬੰਦੀ ਲਗਾਈ ਹੋਈ ਹੈ।
ਤਾਜ ਮਹਿਲ ਦਾ ਮੁੱਖ ਗੁੰਬਦ ਚੋਇਆ
ਆਗਰਾ : ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਕਰ ਕੇ ਤਾਜ ਮਹਿਲ ਦੇ ਮੁੱਖ ਗੁੰਬਦ ਤੋਂ ਪਾਣੀ ਰਿਸ ਰਿਹਾ ਹੈ ਅਤੇ ਕੰਪਲੈਕਸ ’ਚ ਸਥਿਤ ਇਕ ਬਾਗ ’ਚ ਪਾਣੀ ਭਰ ਗਿਆ ਹੈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੁੱਖ ਗੁੰਬਦ ’ਚ ਪਾਣੀ ਦਾ ਰਿਸਾਓ ਹੋ ਰਿਹਾ ਹੈ, ਪਰ ਇਸ ਨਾਲ ਇਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।

Related Articles

LEAVE A REPLY

Please enter your comment!
Please enter your name here

Latest Articles