ਮੁੰਬਈ : ਸ਼ਿਵ ਸੈਨਾ (ਯੂ ਬੀ ਟੀ) ਦੇ ਰਸਾਲੇ ‘ਸਾਮਨਾ’ ਵਿਚ ਛਪੇ ਲੇਖ ’ਚ ਕਿਹਾ ਗਿਆ ਹੈ ਕਿ ਮੋਦੀ ਸਰਕਾਰ ਰੂਸ-ਯੂਕਰੇਨ ਜੰਗ ਨੂੰ ਰੋਕਣ ਲਈ ਕਬੂਤਰ ਉਡਾ ਰਹੀ ਹੈ, ਪਰ ਮਨੀਪੁਰ ’ਚ ਲਗਾਤਾਰ ਹੋ ਰਹੀ ਹਿੰਸਾ ’ਤੇ ਕੋਈ ਠੋਸ ਕਦਮ ਨਹੀਂ ਚੁੱਕ ਰਹੀ। ਮਨੀਪੁਰ ਹਿੰਸਾ ਨੂੰ ਲੈ ਕੇ ਮੋਦੀ ਸਰਕਾਰ ਦੇ ਮੂੰਹ ’ਚ ਦਹੀਂ ਜੰਮਿਆ ਹੋਇਆ ਹੈ।