ਮੋਦੀ ਜਾਣਬੁੱਝ ਕੇ ਮਨੀਪੁਰ ਨਹੀਂ ਜਾ ਰਹੇ : ਕਾਂਗਰਸ

0
158

ਨਵੀਂ ਦਿੱਲੀ : ਕਾਂਗਰਸ ਨੇ ਸ਼ਨੀਵਾਰ ਮੁੜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਦੂਜੇ ਦੇਸ਼ਾਂ ਦੀ ਯਾਤਰਾ ਕਰ ਰਹੇ ਹਨ, ਪਰ ਅਸ਼ਾਂਤ ਸੂਬੇ ਮਨੀਪੁਰ ਜਾਣ ਤੋਂ ਜਾਣਬੁੱਝ ਕੇ ਬਚ ਰਹੇ ਹਨ।
ਮਨੀਪੁਰ ’ਚ ਪਿਛਲੇ ਸਾਲ ਮਈ ਤੋਂ ਹੁਣ ਤੱਕ ਮੈਤੇਈ ਅਤੇ ਕੁੱਕੀ ਭਾਈਚਾਰਿਆਂ ਵਿਚਾਲੇ ਸੰਘਰਸ਼ ’ਚ 200 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।
ਕਾਂਗਰਸ ਦੇ ਜਨਰਲ ਸਕੱਤਰ ਰਮੇਸ਼ ਨੇ ‘ਐੱਕਸ’ ਉੱਤੇ ਪਾਈ ਪੋਸਟ ’ਚ ਕਿਹਾ3 ਮਈ 2023 ਨੂੰ ਮਨੀਪੁਰ ’ਚ ਹਿੰਸਾ ਭੜਕੀ ਅਤੇ ਸੂਬਾ ਸੜਨ ਲੱਗਾ। 3 ਜੂਨ 2023 ਨੂੰ ਹਿੰਸਾ ਅਤੇ ਦੰਗਿਆਂ ਦੇ ਫੈਲਣ ਦੀ ਜਾਂਚ ਲਈ ਤਿੰਨ ਮੈਂਬਰੀ ਜਾਂਚ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ।
ਇਸ ਨੂੰ ਆਪਣੀ ਰਿਪੋਰਟ ਸੌਂਪਣ ਲਈ ਛੇ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ। ਅਜੇ ਤੱਕ ਕੋਈ ਰਿਪੋਰਟ ਨਹੀਂ ਸੌਂਪੀ ਗਈ ਅਤੇ ਕਮਿਸ਼ਨ ਦਾ ਸਮਾਂ 24 ਨਵੰਬਰ ਤੱਕ ਵਧਾ ਦਿੱਤਾ ਗਿਆ ਹੈ। ਇਸ ਵਿਚਾਲੇ ਮਨੀਪੁਰ ਦੇ ਲੋਕ ਲਗਾਤਾਰ ਦਰਦ ਦਾ ਸਾਹਮਣਾ ਕਰ ਰਹੇ ਹਨ।

LEAVE A REPLY

Please enter your comment!
Please enter your name here