ਮਹਿਲਾ ਹਾਕੀ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ

0
390

ਬਰਮਿੰਘਮ : ਐਤਵਾਰ ਇਥੇ ਰਾਸ਼ਟਰਮੰਡਲ ਖੇਡਾਂ ਦੀ ਮਹਿਲਾ ਹਾਕੀ ਵਿਚ ਭਾਰਤ ਨੇ ਸ਼ੂਟਆਊਟ ‘ਚ ਨਿਊ ਜ਼ੀਲੈਂਡ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤ ਲਿਆ | ਭਾਰਤੀ ਟੀਮ ਸਲੀਮਾ ਟੋਟੇ ਦੇ ਗੋਲ ਨਾਲ ਮੈਚ ਦੇ ਅੰਤਮ ਪਲਾਂ ‘ਚ 1-0 ਨਾਲ ਅੱਗੇ ਸੀ, ਪਰ ਆਖਰੀ 30 ਸੈਕਿੰਡਾਂ ਤੋਂ ਵੀ ਘੱਟ ਸਮੇਂ ‘ਚ ਉਸ ਨੇ ਵਿਰੋਧੀ ਟੀਮ ਨੂੰ ਪੈਨਲਟੀ ਕਾਰਨਰ ਦੇ ਦਿੱਤਾ ਤੇ ਇਹ ਪੈਨਲਟੀ ਸਟਰੋਕ ਵਿਚ ਬਦਲ ਗਿਆ | ਓਲੀਵੀਆ ਮੈਰੀ ਨੇ ਗੋਲ ਦਾਗ ਕੇ ਨਿਊ ਜ਼ੀਲੈਂਡ ਨੂੰ ਬਰਾਬਰੀ ‘ਤੇ ਲੈ ਆਂਦਾ | ਇਸ ਤੋਂ ਬਾਅਦ ਮੈਚ ਸ਼ੂਟਆਊਟ ‘ਤੇ ਚਲਾ ਗਿਆ | ਸ਼ੂਟਆਊਟ ‘ਚ ਇਕ ਵਾਰ ਨਿਊ ਜ਼ੀਲੈਂਡ 1-0 ਨਾਲ ਅੱਗੇ ਸੀ | ਫੇਰ ਸੋਨਿਕਾ ਤੇ ਨਵਨੀਤ ਕੌਰ ਨੇ ਗੋਲ ਕੀਤੇ ਅਤੇ ਗੋਲਕੀਪਰ ਸਵਿਤਾ ਪੂਨੀਆ ਨੇ ਚੰਗੇ ਬਚਾਅ ਕੀਤੇ | ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿਚ ਭਾਰਤੀ ਮਹਿਲਾ ਹਾਕੀ ਦਾ ਇਹ ਤੀਜਾ ਤਮਗਾ ਹੈ | ਮਹਿਲਾ ਟੀਮ ਨੇ 2006 ਮੈਲਬਰਨ ਵਿਚ ਚਾਂਦੀ ਦਾ ਤਮਗਾ ਅਤੇ 2002 ਵਿਚ ਮਾਨਚੈਸਟਰ ਵਿਖੇ ਸੋਨੇ ਦਾ ਤਮਗਾ ਜਿੱਤਿਆ ਸੀ |

LEAVE A REPLY

Please enter your comment!
Please enter your name here