30.5 C
Jalandhar
Monday, September 26, 2022
spot_img

ਸੁਨਹਿਰੀ ਵਰਖਾ

ਬਰਮਿੰਘਮ : ਭਾਰਤੀ ਮੁੱਕੇਬਾਜ਼ ਨੀਤੂ ਗੰਘਾਸ ਨੇ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ (45-48 ਕਿਲੋਗ੍ਰਾਮ) ਵਰਗ ‘ਚ ਮੇਜ਼ਬਾਨ ਇੰਗਲੈਂਡ ਦੀ ਮੁੱਕੇਬਾਜ਼ ਨੂੰ 5-0 ਨਾਲ ਹਰਾ ਕੇ ਸੋਨ ਤਮਗਾ ਜਿੱਤ ਲਿਆ | ਅਮਿਤ ਪੰਘਾਲ ਨੇ ਫਲਾਈਵੇਟ (48-51 ਕਿਲੋਗ੍ਰਾਮ) ਵਰਗ ਵਿਚ ਇੰਗਲੈਂਡ ਦੇ ਮੈਕਡੋਨਲਡ ਨੂੰ 5-0 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ | ਪੁਰਸ਼ਾਂ ਦੀ ਤੀਹਰੀ ਛਾਲ ਮੁਕਾਬਲੇ ‘ਚ ਅਲਡੋਸ ਪਾਲ ਤੇ ਅਬਦੁੱਲਾ ਅਬੂਬਕਰ ਨੇ ਕ੍ਰਮਵਾਰ ਸੋਨ ਤੇ ਚਾਂਦੀ ਦੇ ਤਮਗੇ ਜਿੱਤੇ | ਪਾਲ ਨੇ 17.03 ਮੀਟਰ ਤੇ ਅਬਦੁੱਲਾ ਨੇ 17.02 ਮੀਟਰ ਛਾਲ ਮਾਰੀ | ਅੰਨੂ ਰਾਣੀ ਨੇ ਜੈਵਲਿਨ ਥਰੋਅ ਤੇ ਸੰਦੀਪ ਕੁਮਾਰ ਨੇ 10 ਕਿੱਲੋਮੀਟਰ ਪੈਦਲ ਚਾਲ ‘ਚ ਕਾਂਸੀ ਤਮਗੇ ਜਿੱਤੇ | ਲਕਸ਼ੈ ਸੇਨ ਮਰਦਾਂ ਦੇ ਬੈਡਮਿੰਟਨ ਦੇ ਫਾਈਨਲ ‘ਚ ਪੁੱਜ ਗਿਆ | ਉਲੰਪਿਕ ਤਮਗਾ ਜੇਤੂ ਪੀ ਵੀ ਸਿੰਧੂ ਲਗਾਤਾਰ ਦੂਜੀ ਵਾਰ ਮਹਿਲਾ ਸਿੰਗਲਜ਼ ਦੇ ਫਾਈਨਲ ਵਿਚ ਪੁੱਜ ਗਈ | 27 ਸਾਲਾ ਸਿੰਧੂ ਨੇ ਸਿੰਗਾਪੁਰ ਦੀ ਯੇਓ ਜੀਆ ਮਿਨ ਨੂੰ 21-19 ਤੇ 21-17 ਨਾਲ ਹਰਾਇਆ |

Related Articles

LEAVE A REPLY

Please enter your comment!
Please enter your name here

Latest Articles