ਮੋਦੀ ਵੰਸ਼ਵਾਦੀਆਂ ਦੀ ਥਾਂ ਵਿਗੜਦੀ ਹਾਲਤ ਵੱਲ ਧਿਆਨ ਦੇਣ : ਉਮਰ

0
175

ਕੁਲਗਾਮ : ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਫਾਰੂਕ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਖਾਨਦਾਨੀ ਸਿਆਸਤ ਦਾ ਹਊਆ ਖੜ੍ਹਾ ਕਰਨ ਦੀ ਥਾਂ ਜੰਮੂ-ਕਸ਼ਮੀਰ ਦੀ ਵਿਗੜੀ ਸੁਰੱਖਿਆ ਸਥਿਤੀ ਵੱਲ ਧਿਆਨ ਦੇਣ। ਕਿਸ਼ਤਵਾੜ ਵਿਚ ਦੋ ਫੌਜੀ ਮਾਰੇ ਗਏ, ਪਰ ਮੋਦੀ ਉਨ੍ਹਾਂ ਬਾਰੇ ਕੁਝ ਨਹੀਂ ਬੋਲੇ। ਧਾਰਾ 370 ਖਤਮ ਕਰਨ ਵੇਲੇ ਮੋਦੀ ਨੇ ਕਿਹਾ ਸੀ ਕਿ ਕਸ਼ਮੀਰ ਵਿਚ ਹਿੰਸਾ 370 ਧਾਰਾ ਕਾਰਨ ਹੁੰਦੀ ਸੀ ਤੇ ਇਹ ਧਾਰਾ ਖਤਮ ਹੋਣ ਤੋਂ ਬਾਅਦ ਬੰਦੂਕਾਂ ਗਾਇਬ ਹੋ ਜਾਣਗੀਆਂ। ਇਸ ਦਾਅਵੇ ਨੂੰ ਪੰਜ ਸਾਲ ਹੋ ਗਏ, ਮੁਕਾਬਲੇ ਅਜੇ ਵੀ ਜਾਰੀ ਹਨ। ਉਨ੍ਹਾ ਇਹ ਵੀ ਕਿਹਾ ਕਿ ਸੱਤਾ ’ਤੇ ਹੱਥ ਵੱਜਦਾ ਨਜ਼ਰ ਆਵੇ ਤਾਂ ਭਾਜਪਾ ਵੰਸ਼ਵਾਦੀ ਪਾਰਟੀਆਂ ਨਾਲ ਹੱਥ ਮਿਲਾਉਣ ਤੋਂ ਨਹੀਂ ਸੰਗਦੀ।

LEAVE A REPLY

Please enter your comment!
Please enter your name here