ਨਿਪਾਹ ਵਾਇਰਸ ਨਾਲ ਮੌਤ

0
135

ਮਲਪੁਰਮ : ਕੇਰਲਾ ਦੇ ਮਲਪੁਰਮ ਜ਼ਿਲ੍ਹੇ ਦੇ ਇਕ ਨਿੱਜੀ ਹਸਪਤਾਲ ’ਚ ਹਾਲ ਹੀ ’ਚ 24 ਸਾਲ ਦੇ ਵਿਅਕਤੀ ਦੀ ਨਿਪਾਹ ਵਾਇਰਸ ਦੀ ਲਾਗ ਕਾਰਨ ਮੌਤ ਹੋਈ ਸੀ। ਸਿਹਤ ਮੰਤਰੀ ਵੀਨਾ ਜਾਰਜ ਨੇ ਐਤਵਾਰ ਦੱਸਿਆ ਕਿ ਰਿਜਨਲ ਮੈਡੀਕਲ ਅਫਸਰ ਵੱਲੋਂ ਮੌਤ ਦੇ ਕਾਰਨਾਂ ਦੀ ਜਾਂਚ ਕੀਤੇ ਜਾਣ ’ਤੇ ਨਿਪਾਹ ਲਾਗ ਦਾ ਸ਼ੱਕ ਹੋਇਆ। ਨਮੂਨਿਆਂ ਨੂੰ ਤੁਰੰਤ ਪ੍ਰੀਖਣ ਲਈ ਭੇਜਿਆ ਗਿਆ ਅਤੇ ਨਤੀਜਿਆਂ ’ਚ ਨਿਪਾਹ ਲਾਗ ਦੀ ਪੁਸ਼ਟੀ ਹੋਈ। ਬੇਂਗਲੂਰੂ ਤੋਂ ਸੂਬੇ ’ਚ ਪਹੁੰਚੇ ਮਲਪੁਰਮ ਵਾਸੀ ਦੀ 9 ਸਤੰਬਰ ਨੂੰ ਮੌਤ ਹੋ ਗਈ ਸੀ, ਜਿਸ ਮਗਰੋਂ ਉਸ ਦੇ ਨਮੂਨੇ ਕੋਜ਼ੀਕੋਡ ਮੈਡੀਕਲ ਕਾਲਜ ਤੇ ਹਸਪਤਾਲ ਦੀ ਲੈਬਾਰਟਰੀ ’ਚ ਪ੍ਰੀਖਣ ਲਈ ਭੇਜੇ ਗਏ ਸਨ।

LEAVE A REPLY

Please enter your comment!
Please enter your name here