ਵੀ ਐੱਚ ਪੀ ਆਗੂਆਂ ਸਣੇ 50 ਲੋਕਾਂ ’ਤੇ ਸੰਜੌਲੀ ’ਚ ਹਿੰਸਾ ਕਰਨ ਦਾ ਕੇਸ

0
218

ਸ਼ਿਮਲਾ : ਸੰਜੌਲੀ ’ਚ ਇਕ ਮਸਜਿਦ ਦੇ ਗੈਰ-ਕਾਨੂੰਨੀ ਹਿੱਸੇ ਨੂੰ ਡੇਗਣ ਦੀ ਮੰਗ ਨੂੰ ਲੈ ਕੇ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਹਿੰਸਾ ਕਰਨ ਦੇ ਦੋਸ਼ ਹੇਠ ਵਿਸ਼ਵ ਹਿੰਦੂ ਪ੍ਰੀਸ਼ਦ (ਵੀ ਐੱਚ ਪੀ) ਦੇ ਆਗੂਆਂ, ਸਾਬਕਾ ਕੌਂਸਲਰਾਂ ਅਤੇ ਸਰਪੰਚਾਂ ਸਣੇ 50 ਲੋਕਾਂ ’ਤੇ ਕੇਸ ਦਰਜ ਕੀਤਾ ਗਿਆ ਹੈ।
ਸ਼ਿਮਲਾ ਦੇ ਐੱਸ ਪੀ ਸੰਜੀਵ ਕੁਮਾਰ ਗਾਂਧੀ ਨੇ ਦੱਸਿਆ ਕਿ ਵਿਰੋਧ ਪ੍ਰਦਰਸ਼ਨ ਨੂੰ ਭੜਕਾਉਣ ਵਾਲੇ ਲੋਕਾਂ ਦਾ ਕਾਲ ਡਿਟੇਲ ਰਿਕਾਰਡ (ਸੀ ਡੀ ਆਰ) ਇਕੱਤਰ ਕਰ ਲਿਆ ਗਿਆ ਹੈ, ਜਿਸ ਦੇ ਆਧਾਰ ’ਤੇ ਹੋਰ ਕੇਸ ਦਰਜ ਕੀਤੇ ਜਾਣਗੇ। ਸੀ ਸੀ ਟੀ ਵੀ ਫੁਟੇਜ, ਵੀਡੀਓ ਅਤੇ ਤਸਵੀਰਾਂ ’ਚ ਸਬੂਤ ਮੌਜੂਦ ਹਨ, ਜਿਨ੍ਹਾਂ ’ਚ ਲੋਕਾਂ ਦੇ ਹੱਥਾਂ ’ਚ ਪੱਥਰ ਦੇਖੇ ਜਾ ਸਕਦੇ ਹਨ ਅਤੇ ਇਹ ਪੱਥਰ ਡਿਊਟੀ ’ਤੇ ਤਾਇਨਾਤ ਅਧਿਕਾਰੀਆਂ ’ਤੇ ਸੁੱਟੇ ਗਏ ਸਨ। ਪੁਲਸ ਨੇ ਹੁਣ ਤੱਕ ਜਿਨ੍ਹਾਂ 50 ਲੋਕਾਂ ਦੀ ਪਛਾਣ ਕਰ ਕੇ 8 ਕੇਸ ਦਰਜ ਕੀਤੇ ਹਨ, ਉਨ੍ਹਾਂ ’ਚ ਵੀ ਐੱਚ ਪੀ ਦੇ ਆਗੂ, ਸਰਪੰਚ, ਸਾਬਕਾ ਕੌਂਸਲਰ ਅਤੇ ਦੁਕਾਨਦਾਰਾਂ ਤੋਂ ਇਲਾਵਾ ਚੌਪਾਲ ਤੇ ਠਿਓਗ ਇਲਾਕੇ ਦੇ ਲੋਕ ਸ਼ਾਮਲ ਹਨ।

LEAVE A REPLY

Please enter your comment!
Please enter your name here