23.1 C
Jalandhar
Thursday, September 19, 2024
spot_img

ਇੱਕ ਆਗੂ ਨੇ ਪੀ ਐੱਮ ਬਣਵਾਉਣ ਦੀ ਪੇਸ਼ਕਸ਼ ਕੀਤੀ ਸੀ : ਗਡਕਰੀ

ਨਾਗਪੁਰ : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਕ ਵਾਰ ਇਕ ਸਿਆਸੀ ਆਗੂ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਨ੍ਹਾ ਨੂੰ ਸਮਰਥਨ ਦੇਣ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾ ਨੇ ਇਹ ਕਹਿੰਦੇ ਹੋਏ ਠੁਕਰਾਅ ਦਿੱਤੀ ਸੀ ਕਿ ਉਨ੍ਹਾ ਦੀ ਅਜਿਹੀ ਕੋਈ ਇੱਛਾ ਨਹੀਂ ਹੈ। ਇੱਥੇ ਸ਼ਨਿਚਰਵਾਰ ਨੂੰ ਇਕ ਪੱਤਰਕਾਰੀ ਪੁਰਸਕਾਰ ਸਮਾਰੋਹ ਦੌਰਾਨ ਗਡਕਰੀ ਨੇ ਕਿਹਾਮੈਨੂੰ ਇਕ ਘਟਨਾ ਯਾਦ ਹੈ। ਮੈਂ ਕਿਸੇ ਦਾ ਨਾਂਅ ਨਹੀਂ ਲਵਾਂਗਾ। ਉਸ ਵਿਅਕਤੀ ਨੇ ਕਿਹਾ ਸੀ ਕਿ ਜੇ ਤੁਸੀਂ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਸਮਰਥਨ ਦੇਵਾਂਗੇ।
ਹਾਲਾਂਕਿ ਗਡਕਰੀ ਨੇ ਇਹ ਨਹੀਂ ਦੱਸਿਆ ਕਿ ਇਹ ਗੱਲ ਕਦੋਂ ਦੀ ਹੈ। ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾਪਰ, ਮੈਂ ਪੁੱਛਿਆ ਕਿ ਤੁਸੀਂ ਮੇਰਾ ਸਮਰਥਨ ਕਿਉਂ ਕਰੋਗੇ ਅਤੇ ਮੈਂ ਤੁਹਾਡਾ ਸਮਰਥਨ ਕਿਉਂ ਲਵਾਂਗਾ? ਪ੍ਰਧਾਨ ਮੰਤਰੀ ਬਣਨਾ ਮੇਰੀ ਜ਼ਿੰਦਗੀ ਦਾ ਮਕਸਦ ਨਹੀਂ ਹੈ। ਮੈਂ ਆਪਣੇ ਸੰਗਠਨ ਪ੍ਰਤੀ ਵਫਾਦਾਰ ਹਾਂ ਅਤੇ ਮੈਂ ਕਿਸੇ ਵੀ ਅਹੁਦੇ ਲਈ ਸਮਝੌਤਾ ਨਹੀਂ ਕਰਾਂਗਾ, ਕਿਉਂਕਿ ਮੇਰਾ ਦਿ੍ਰੜ੍ਹ ਨਿਸ਼ਚੈ ਮੇਰੇ ਲਈ ਸਭ ਤੋਂ ਅਹਿਮ ਹੈ।
ਨਾਗਪੁਰ ਤੋਂ ਤਿੰਨ ਵਾਰ ਸਾਂਸਦ ਬਣੇ 67 ਸਾਲਾ ਗਡਕਰੀ ਮੋਦੀ ਸਰਕਾਰ ਵਿਚ ਟਰਾਂਸਪੋਰਟ ਤੇ ਹਾਈਵੇਜ਼ ਮੰਤਰੀ ਹਨ। ਚੇਤੇ ਰਹੇ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਆਰ ਐੱਸ ਐੱਸ ਦੇ ਕਰੀਬੀ ਗਡਕਰੀ ਦਾ ਨਾਂਅ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਛਲਦਾ ਰਿਹਾ ਹੈ।ਸੀ ਪੀ ਆਈ ਦੇ ਇਕ ਸੀਨੀਅਰ ਆਗੂ ਨਾਲ ਮੀਟਿੰਗ ਦਾ ਜ਼ਿਕਰ ਕਰਦਿਆਂ ਗਡਕਰੀ ਨੇ ਕਿਹਾ ਕਿ ਉਨ੍ਹਾ ਉਸ ਆਗੂ ਨੂੰ ਦੱਸਿਆ ਕਿ ਮਰਹੂਮ ਏ ਬੀ ਬਰਧਨ ਨਾਗਪੁਰ ਤੇ ਵਿਦਰਭਾ ਦੇ ਕੱਦਾਵਰ ਸਿਆਸਤਦਾਨਾਂ ਵਿੱਚੋਂ ਇਕ ਸਨ। ਜਦੋਂ ਆਗੂ ਨੇ ਇਹ ਕਹਿੰਦਿਆਂ ਹੈਰਾਨੀ ਪ੍ਰਗਟਾਈ ਕਿ ਬਰਧਨ ਤਾਂ ਆਰ ਐੱਸ ਐੱਸ ਦੇ ਵਿਰੋਧੀ ਸਨ ਤਾਂ ਉਨ੍ਹਾ (ਗਡਕਰੀ) ਕਿਹਾ ਕਿ ਇਮਾਨਦਾਰਾਨਾ ਵਿਰੋਧ ਦਾ ਆਦਰ ਕਰਨਾ ਚਾਹੀਦਾ ਹੈ। ਉਨ੍ਹਾ ਕਿਹਾਮੈਂ ਕਿਹਾ ਕਿ ਉਸ ਬੰਦੇ ਦਾ ਆਦਰ ਕਰਨਾ ਚਾਹੀਦਾ ਹੈ, ਜਿਹੜਾ ਇਮਾਨਦਾਰੀ ਨਾਲ ਵਿਰੋਧ ਕਰਦਾ ਹੈ, ਕਿਉਕਿ ਉਸ ਦੇ ਵਿਰੋਧ ਵਿਚ ਇਮਾਨਦਾਰੀ ਹੁੰਦੀ ਹੈ। ਜਿਹੜਾ ਬੇਈਮਾਨੀ ਨਾਲ ਵਿਰੋਧ ਕਰਦਾ ਹੈ, ਉਹ ਆਦਰ ਦਾ ਹੱਕਦਾਰ ਨਹੀਂ। ਗਡਕਰੀ ਨੇ ਕਿਹਾ ਕਿ ਕਾਮਰੇਡ ਬਰਧਨ ਆਪਣੀ ਵਿਚਾਰਧਾਰਾ ਪ੍ਰਤੀ ਇਮਾਨਦਾਰ ਸਨ ਅਤੇ ਸਿਆਸਤ ਤੇ ਪੱਤਰਕਾਰੀ ਵਿਚ ਉਨ੍ਹਾਂ ਵਰਗਿਆਂ ਦੀ ਇਸ ਵੇਲੇ ਲੋੜ ਹੈ। ਲੋਕਤੰਤਰ ਤਾਂ ਹੀ ਕਾਮਯਾਬ ਹੋਵੇਗਾ, ਜੇ ਇਸ ਦੇ ਚਾਰੇ ਥੰਮ੍ਹਨਿਆਂ ਪਾਲਿਕਾ, ਕਾਰਜ ਪਾਲਿਕਾ, ਵਿਧਾਨ ਪਾਲਿਕਾ ਤੇ ਮੀਡੀਆਨੈਤਿਕਤਾ ਦਾ ਪਾਲਣ ਕਰਨਗੇ। ਗਡਕਰੀ ਨੇ ਚਾਰ ਸੀਨੀਅਰ ਪੱਤਰਕਾਰਾਂ ਨੂੰ ਵਧੀਆ ਸੇਵਾਵਾਂ ਲਈ 2023-24 ਦੇ ਅਨਿਲ ਕੁਮਾਰ ਪੁਰਸਕਾਰ ਨਾਲ ਸਨਮਾਨਤ ਕੀਤਾ।

Related Articles

LEAVE A REPLY

Please enter your comment!
Please enter your name here

Latest Articles