ਹੁਣ ਕਠੂਆ ਦੇ ਬਾਨੀ ਇਲਾਕੇ ’ਚ ਮੁਕਾਬਲਾ

0
162

ਜੰਮੂ : ਕਠੂਆ ਜ਼ਿਲ੍ਹੇ ਦੇ ਇਕ ਜੰਗਲੀ ਖੇਤਰ ’ਚ ਐਤਵਾਰ ਦਹਿਸ਼ਤਗਰਦਾਂ ਅਤੇ ਪੁਲਸ ਵਿਚਾਲੇ ਨਵਾਂ ਮੁਕਾਬਲਾ ਸ਼ੁਰੂ ਹੋ ਗਿਆ, ਜਦਕਿ ਪੁਣਛ ਜ਼ਿਲ੍ਹੇ ’ਚ ਲੰਘੀ ਰਾਤ ਤੋਂ ਚੱਲ ਰਿਹਾ ਮੁਕਾਬਲਾ ਸਮਾਪਤ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਦੁਪਹਿਰੇ ਕਠੂਆ ਜ਼ਿਲ੍ਹੇ ਦੇ ਬਾਨੀ ਇਲਾਕੇ ਦੇ ਨੁਕਨਾਲੀ ਨਾਲਾ ’ਚ ਪੁਲਸ ਦੀ ਤਲਾਸ਼ ਪਾਰਟੀ ’ਤੇ ਦਹਿਸ਼ਤਗਰਦਾਂ ਨੇ ਗੋਲੀਬਾਰੀ ਕੀਤੀ। ਪੁਲਸ ਪਾਰਟੀ ਨੇ ਜਵਾਬੀ ਗੋਲੀਬਾਰੀ ਕੀਤੀ ਅਤੇ ਆਖਰੀ ਖਬਰ ਮਿਲਣ ਤੱਕ ਮੁਕਾਬਲਾ ਜਾਰੀ ਸੀ। ਦਹਿਸ਼ਤਗਰਦਾਂ ਦੀ ਘੇਰਾਬੰਦੀ ਕਰਨ ਅਤੇ ਉਨ੍ਹਾਂ ਨੂੰ ਕਾਬੂ ਕਰਨ ’ਚ ਮਦਦ ਕਰਨ ਲਈ ਵਾਧੂ ਸੁਰੱਖਿਆ ਬਲ ਭੇਜਿਆ ਗਿਆ ਹੈ।
ਉੱਧਰ, ਪੁਣਛ ’ਚ ਅਧਿਕਾਰੀਆਂ ਨੇ ਦੱਸਿਆ ਕਿ ਮੇਂਧੜ ਉਪ ਮੰਡਲ ਦੇ ਗੁਰਸਾਈ ਟੌਪ ਨੇੜੇ ਪਠਾਨਤੀਰ ਇਲਾਕੇ ’ਚ ਰਾਤ ਭਰ ਚੱਲਿਆ ਮੁਕਾਬਲਾ ਦੁਪਹਿਰੇ ਖਤਮ ਹੋ ਗਿਆ। ਉਨ੍ਹਾਂ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਕੋਲ ਖੂਨ ਦੇ ਨਿਸ਼ਾਨ ਮਿਲੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਇਕ ਦਹਿਸ਼ਤਗਰਦ ਜ਼ਖਮੀ ਹੋਇਆ ਹੈ। ਇਲਾਕੇ ਦੀ ਘੇਰਾਬੰਦੀ ਅਜੇ ਵੀ ਜਾਰੀ ਹੈ ਅਤੇ ਦਹਿਸ਼ਤਗਰਦਾਂ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here