ਜਨਗਣਨਾ ਦੀ ਤਿਆਰੀ, ਪਰ ਜਾਤ ਦਾ ਖਾਨਾ ਜੋੜਨ ਬਾਰੇ ਸਸਪੈਂਸ

0
154

ਨਵੀਂ ਦਿੱਲੀ : ਸਰਕਾਰ ਨੇ ਦਹਾਕੇ ਬਾਅਦ ਹੋਣ ਵਾਲੀ ਜਨਗਣਨਾ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਪਰ ਇਸ ਪ੍ਰਕਿਰਿਆ ’ਚ ਜਾਤੀ ਸੰਬੰਧੀ ‘ਕਾਲਮ’ ਸ਼ਾਮਲ ਕਰਨ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ। ਇਕ ਸੂਤਰ ਨੇ ਨਾਂਅ ਜਨਤਕ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਦਹਾਕੇ ਬਾਅਦ ਹੋਣ ਵਾਲੀ ਜਨਗਣਨਾ ਜਲਦੀ ਹੀ ਕਰਵਾਈ ਜਾਵੇਗੀ। ਭਾਰਤ ’ਚ 1881 ਤੋਂ ਹਰੇਕ 10 ਸਾਲਾਂ ’ਚ ਜਨਗਣਨਾ ਕਰਵਾਈ ਜਾਂਦੀ ਰਹੀ ਹੈ। ਇਸ ਦਹਾਕੇ ਦੀ ਜਨਗਣਨਾ ਦਾ ਪਹਿਲਾ ਗੇੜ ਪਹਿਲੀ ਅਪਰੈਲ 2020 ਨੂੰ ਸ਼ੁਰੂ ਹੋਣਾ ਸੀ, ਪਰ ਕੋਵਿਡ-19 ਮਹਾਂਮਾਰੀ ਕਰ ਕੇ ਇਸ ਨੂੰ ਮੁਲਤਵੀ ਕਰਨਾ ਪਿਆ। ਪਿਛਲੇ ਸਾਲ ਸੰਸਦ ਵੱਲੋਂ ਪਾਸ ਮਹਿਲਾ ਰਾਖਵਾਂਕਰਨ ਐਕਟ ਨੂੰ ਲਾਗੂ ਕਰਨਾ ਦਹਾਕੇ ਬਾਅਦ ਹੋਣ ਵਾਲੀ ਜਨਗਣਨਾ ਨਾਲ ਜੁੜਿਆ ਹੋਇਆ ਹੈ। ਲੋਕ ਸਭਾ ਅਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ’ਚ ਮਹਿਲਾਵਾਂ ਲਈ ਇਕ-ਤਿਹਾਈ ਸੀਟਾਂ ਰਾਖਵੀਆਂ ਕਰਨ ਸੰਬੰਧੀ ਕਾਨੂੰਨ ਵੀ ਜਨਗਣਨਾ ਦੇ ਅੰਕੜਿਆਂ ਦੇ ਆਧਾਰ ’ਤੇ ਹੱਦਬੰਦੀ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਲਾਗੂ ਹੋਵੇਗਾ। ਜਨਗਣਨਾ ’ਚ ਜਾਤੀ ਸੰਬੰਧੀ ਕਾਲਮ ਸ਼ਾਮਲ ਕਰਨ ਬਾਰੇ ਪੁੱਛੇ ਜਾਣ ’ਤੇ ਸੂਤਰ ਨੇ ਕਿਹਾਇਸ ’ਤੇ ਫੈਸਲਾ ਹੋਣਾ ਅਜੇ ਬਾਕੀ ਹੈ।

LEAVE A REPLY

Please enter your comment!
Please enter your name here