ਸ੍ਰੀਨਗਰ : ਪਿਛਲੀਆਂ ਸਰਕਾਰਾਂ ਵੱਲੋਂ ਨਜ਼ਰਅੰਦਾਜ਼ ਕਰਨ ਕਰਕੇ ਸਿੱਖ ਭਾਈਚਾਰੇ ਨੇ ਵੀ ਇਨ੍ਹਾਂ ਚੋਣਾਂ ਵਿਚ ਉਮੀਦਵਾਰ ਉਤਾਰੇ ਹਨ। ਕਸ਼ਮੀਰ ਦੀਆਂ 47 ਵਿੱਚੋਂ ਤਿੰਨ ਸੀਟਾਂ ’ਤੇ ਪੰਜ ਸਿੱਖ ਉਮੀਦਵਾਰ ਹਨ।
ਦੱਖਣੀ ਕਸ਼ਮੀਰ ਦੀ ਤਰਾਲ ਸੀਟ ਤੋਂ ਤਿੰਨ ਸਿੱਖ ਉਮੀਦਵਾਰ ਹਨ, ਜਦਕਿ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਤੇ ਸ੍ਰੀਨਗਰ ਦੇ ਸ਼ਾਲਤੇਂਗ ਹਲਕੇ ਤੋਂ ਵੀ ਇੱਕ-ਇੱਕ ਉਮੀਦਵਾਰ ਚੋਣ ਲੜ ਰਿਹਾ ਹੈ। ਤਰਾਲ ਵਿਚ ਕਾਂਗਰਸ ਤੇ ਇੰਜੀਨੀਅਰ ਰਾਸ਼ਿਦ ਦੀ ਅਵਾਮੀ ਇਤਿਹਾਦ ਪਾਰਟੀ ਦੇ ਉਮੀਦਵਾਰ ਵੀ ਸਿੱਖ ਹਨ ਪਰ ਜੰਮੂ-ਕਸ਼ਮੀਰ ਵਿਚ ਸਿੱਖ ਸੰਸਥਾਵਾਂ ਦੀ ਆਲ ਪਾਰਟੀਜ਼ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਵੀ ਆਪਣਾ ਉਮੀਦਵਾਰ ਉਤਾਰਿਆ ਹੈ।