10.7 C
Jalandhar
Sunday, December 22, 2024
spot_img

ਸਿੰਧ ਜਲ ਸੰਧੀ ਸੋਧਣ ਲਈ ਪਾਕਿਸਤਾਨ ’ਤੇ ਦਬਾਅ

ਨਵੀਂ ਦਿੱਲੀ : ਭਾਰਤ ਵੱਲੋਂ ਛੇ ਦਹਾਕੇ ਪੁਰਾਣੀ ਸਿੰਧ ਜਲ ਸੰਧੀ ਵਿਚ ਤਰਮੀਮਾਂ ਕਰਨ ਲਈ ਪਾਕਿਸਤਾਨ ਉਤੇ ਜ਼ੋਰ ਪਾਇਆ ਜਾ ਰਿਹਾ ਹੈ ਅਤੇ ਜਾਣਕਾਰੀ ਮੁਤਾਬਕ ਭਾਰਤ ਨੇ ਇਸ ਸੰਬੰਧੀ ਪਾਕਿਸਤਾਨ ਨੂੰ ਰਸਮੀ ਨੋਟਿਸ ਜਾਰੀ ਕਰ ਦਿੱਤਾ ਹੈ। ਸਮਝਿਆ ਜਾਂਦਾ ਹੈ ਕਿ ਕਿਸ਼ਨਗੰਗਾ ਅਤੇ ਰਤਲੇ ਪਣ-ਬਿਜਲੀ ਪ੍ਰੋਜੈਕਟਾਂ ਸੰਬੰਧੀ ਲੰਮੇ ਸਮੇਂ ਤੋਂ ਜਾਰੀ ਵਿਵਾਦ ਨੇ ਭਾਰਤ ਨੂੰ ਅਜਿਹਾ ਕਰਨ ਦੇ ਰਾਹ ਪਾਇਆ ਹੈ। ਸੂਤਰਾਂ ਨੇ ਕਿਹਾਭਾਰਤ ਨੇ ਸਿੰਧ ਜਲ ਸੰਧੀ ਦੀ ਧਾਰਾ (3) ਤਹਿਤ ਸਿੰਧ ਜਲ ਸੰਧੀ ਦੀ ਸਮੀਖਿਆ ਅਤੇ ਇਸ ਵਿਚ ਸੋਧਾਂ ਕਰਨ ਲਈ ਪਾਕਿਸਤਾਨ ਨੂੰ 30 ਅਗਸਤ ਨੂੰ ਰਸਮੀ ਨੋਟਿਸ ਜਾਰੀ ਕੀਤਾ। ਸਿੰਧ ਜਲ ਸੰਧੀ ਦੀ ਧਾਰਾ (3) ਕਹਿੰਦੀ ਹੈ ਕਿ ਇਸ ਸਮਝੌਤੇ ਦੀਆਂ ਵਿਵਸਥਾਵਾਂ ਨੂੰ ਇਸ ਸੰਬੰਧ ਵਿਚ ਦੋਵਾਂ ਸਰਕਾਰਾਂ ਦਰਮਿਆਨ ਹੋਣ ਵਾਲੇ ਅਤੇ ਬਾਕਾਇਦਾ ਤਸਦੀਕਸ਼ੁਦਾ ਸਮਝੌਤੇ ਰਾਹੀਂ ਸਮੇਂ-ਸਮੇਂ ਉਤੇ ਸੋਧਿਆ ਜਾ ਸਕਦਾ ਹੈ।
ਇਸ ਇਕਰਾਰਨਾਮੇ ਤਹਿਤ ਸਿੰਧ, ਜੇਹਲਮ ਅਤੇ ਝਨਾਂ ਦਰਿਆਵਾਂ ਦਾ ਪਾਣੀ ਪਾਕਿਸਤਾਨ ਅਤੇ ਦੂਜੇ ਪਾਸੇ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦਾ ਪਾਣੀ ਭਾਰਤ ਦੇ ਹਿੱਸੇ ਵਿਚ ਆਇਆ ਸੀ।

Related Articles

LEAVE A REPLY

Please enter your comment!
Please enter your name here

Latest Articles