ਹਿਮਾਚਲ ’ਚ ਬਾਰਸ਼ ਕਾਰਨ 50 ਸੜਕਾਂ ਬੰਦ

0
133

ਸ਼ਿਮਲਾ : ਹਿਮਾਚਲ ਪ੍ਰਦੇਸ਼ ’ਚ ਬਾਰਸ਼ ਕਾਰਨ 50 ਸੜਕਾਂ ਬੰਦ ਹੋ ਗਈਆਂ ਅਤੇ 63 ਥਾਵਾਂ ’ਤੇ ਬਿਜਲੀ ਸਪਲਾਈ ’ਚ ਵਿਘਨ ਪਿਆ। ਸ਼ਿਮਲਾ ਦੇ ਜੁਬਰਹੱਟੀ ’ਚ ਮੰਗਲਵਾਰ ਸ਼ਾਮ ਤੋਂ 46 ਮਿਲੀਮੀਟਰ ਬਾਰਸ਼ ਹੋਈ, ਇਸ ਤੋਂ ਬਾਅਦ ਮੰਡੀ (38.6 ਮਿਲੀਮੀਟਰ), ਕਸੌਲੀ (35 ਮਿਲੀਮੀਟਰ), ਸਰਹਾਨ (26 ਮਿਲੀਮੀਟਰ), ਕੰਡਾਘਾਟ (26 ਮਿਲੀਮੀਟਰ) ਅਤੇ ਧਰਮਸ਼ਾਲਾ (11.4 ਮਿਲੀਮੀਟਰ) ਬਾਰਸ਼ ਹੋਈ। ਬੁੱਧਵਾਰ ਸਵੇਰ ਤੱਕ ਸ਼ਿਮਲਾ ਜ਼ਿਲ੍ਹੇ ’ਚ 21, ਮੰਡੀ ’ਚ 13, ਕਾਂਗੜਾ ’ਚ 10, ਕੁੱਲੂ ’ਚ ਪੰਜ ਅਤੇ ਸਿਰਮੌਰ ਜ਼ਿਲ੍ਹੇ ’ਚ ਇੱਕ ਸੜਕ ਬੰਦ ਰਹੀ। ਸੂਬੇ ’ਚ 27 ਜੂਨ ਨੂੰ ਮੌਨਸੂਨ ਸ਼ੁਰੂ ਹੋਣ ਤੋਂ ਲੈ ਕੇ ਸੋਮਵਾਰ ਸ਼ਾਮ ਤੱਕ 172 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 30 ਲੋਕ ਅਜੇ ਵੀ ਲਾਪਤਾ ਹਨ। ਸੂਬੇ ਨੂੰ 1,327 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

LEAVE A REPLY

Please enter your comment!
Please enter your name here