19.8 C
Jalandhar
Saturday, November 2, 2024
spot_img

ਮਾਨਾਂਵਾਲਾ ਟੋਲ ਪਲਾਜ਼ਾ ਕੀਤਾ ਫ੍ਰੀ

ਅੰਮਿ੍ਰਤਸਰ : ਕਿਸਾਨਾਂ ਨੇ ਇੱਕ ਵਾਰ ਫੇਰ ਤੋਂ ਮਾਨਾਂਵਾਲਾ ਟੋਲ ਪਲਾਜ਼ਾ ਵੀਰਵਾਰ ਸਵੇਰ ਤੋਂ ਲੋਕਾਂ ਲਈ ਫ੍ਰੀ ਕਰ ਦਿੱਤਾ। ਕਿਸਾਨਾਂ ਨੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ’ਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਕਿਸਾਨ ਨਾਲ ਬਦਤਮੀਜ਼ੀ ਕੀਤੀ ਗਈ ਹੈ। ਏਨਾ ਹੀ ਨਹੀਂ, ਕਿਸਾਨ ਦਾ ਮੋਬਾਈਲ ਵੀ ਖੋਹ ਲਿਆ। ਕਿਸਾਨ ਪਰਾਲੀ ਦੀ ਟਰਾਲੀ ਨੂੰ ਲੈ ਕੇ ਟੋਲ ਪਲਾਜ਼ਾ ’ਚੋਂ ਲੰਘ ਰਿਹਾ ਸੀ ਕਿ ਟੋਲ ਪਲਾਜ਼ਾ ਵਾਲਿਆਂ ਨੇ ਟੋਲ ਕੱਟੇ ਬਿਨਾਂ ਨਾ ਜਾਣ ਦੀ ਗੱਲ ਆਖੀ, ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਵਧ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਪਰਾਲੀ ਨੂੰ ਅੱਗ ਨਹੀਂ ਲਾਉਣੀ, ਜਿਸ ’ਤੇ ਕਿਸਾਨ ਦੋ-ਦੋ ਹਜ਼ਾਰ ਰੁਪਏ ਦੇ ਕੇ ਪਰਾਲੀ ਚੁੱਕਵਾ ਕੇ ਫੈਕਟਰੀਆਂ ’ਚ ਭੇਜ ਰਹੇ ਹਨ ਤੇ ਦੂਜੇ ਪਾਸੇ ਟੋਲ ਪਲਾਜ਼ਾ ਵਾਲਿਆਂ ਵੱਲੋਂ ਟਰਾਲੀਆਂ ਨੂੰ ਰੋਕ ਕੇ ਟੋਲ ਮੰਗਿਆ ਜਾ ਰਿਹਾ ਹੈ। ਜੇ ਕੋਈ ਟੋਲ ਨਹੀਂ ਦਿੰਦਾ ਤਾਂ ਉਸ ਦੇ ਨਾਲ ਗੁੰਡਾਗਰਦੀ ਕੀਤੀ ਜਾਂਦੀ ਹੈ।

Related Articles

LEAVE A REPLY

Please enter your comment!
Please enter your name here

Latest Articles