20.4 C
Jalandhar
Sunday, December 22, 2024
spot_img

ਲਿਬਨਾਨ ‘ਤੇ 70 ਹਵਾਈ ਹਮਲੇ

ਬੇਰੂਤ : ਇਜ਼ਰਾਈਲ ਨੇ ਵੀਰਵਾਰ ਰਾਤ ਦੱਖਣੀ ਲਿਬਨਾਨ ਵਿਚ 70 ਹਵਾਈ ਹਮਲੇ ਕੀਤੇ | ਗਾਜ਼ਾ ‘ਤੇ ਹਮਲੇ ਸ਼ੁਰੂ ਹੋਣ ਦੇ ਬਾਅਦ ਇਜ਼ਰਾਈਲ ਦਾ ਲਿਬਨਾਨ ‘ਤੇ ਇਹ ਸਭ ਤੋਂ ਵੱਡਾ ਹਮਲਾ ਸੀ | ਇਸਤੋਂ ਪਹਿਲਾਂ ਤਿੰਨ ਦਿਨਾਂ ਤੋਂ ਲਿਬਨਾਨ ਪੇਜਰ, ਵਾਕੀ-ਟਾਕੀ ਤੇ ਸੋਲਰ ਐਨਰਜੀ ਸਿਸਟਮ ਵਿਚ ਧਮਾਕਿਆਂ ਨਾਲ ਜੂਝ ਰਿਹਾ ਸੀ | ਲਿਬਨਾਨ ਤੇ ਹਿਜ਼ਬੁੱਲ੍ਹਾ ਨੇ ਇਨ੍ਹਾਂ ਧਮਾਕਿਆਂ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ |
ਇਜ਼ਰਾਈਲੀ ਡਿਫੈਂਸ ਫੋਰਸ ਨੇ ਕਿਹਾ ਕਿ ਉਨ੍ਹਾਂ ਲਿਬਨਾਨ ਵਿਚ ਹਿਜ਼ਬੁੱਲ੍ਹਾ ਦੇ 100 ਤੋਂ ਵੱਧ ਰਾਕਟ ਲਾਂਚਰਾਂ ਨੂੰ ਬਰਬਾਦ ਕਰ ਦਿੱਤਾ ਹੈ | ਇਨ੍ਹਾਂ ਵਿਚ ਇਕ ਹਜ਼ਾਰ ਰਾਕਟ ਬੈਰਲ ਤਬਾਹ ਹੋ ਗਏ | ਹਿਜ਼ਬੁੱਲ੍ਹਾ ਇਨ੍ਹਾਂ ਨਾਲ ਇਜ਼ਰਾਈਲ ‘ਤੇ ਹਮਲੇ ਦੀ ਤਿਆਰੀ ਵਿਚ ਸੀ | ਇਜ਼ਰਾਈਲੀ ਫੌਜ ਨੇ ਹਿਜ਼ਬੁੱਲ੍ਹਾ ਦੀਆਂ ਕਈ ਇਮਾਰਤਾਂ ਤੇ ਇਕ ਹਥਿਆਰ ਡਿਪੂ ਨੂੰ ਵੀ ਤਬਾਹ ਕਰਨ ਦਾ ਦਾਅਵਾ ਕੀਤਾ ਹੈ | ਇਸੇ ਦੌਰਾਨ ਹਿਜ਼ਬੁੱਲ੍ਹਾ ਦੇ ਹਮਲੇ ਤੋਂ ਬਚਣ ਲਈ ਫੌਜ ਨੇ ਉੱਤਰੀ ਇਜ਼ਰਾਈਲ ਵਿਚ ਰਹਿ ਰਹੇ ਨਾਗਰਿਕਾਂ ਨੂੰ ਬੰਬ ਸ਼ੈਲਟਰਾਂ ਦੇ ਕਰੀਬ ਰਹਿਣ ਲਈ ਕਿਹਾ ਹੈ | ਬਿਨਾਂ ਲੋੜ ਦੇ ਜਨਤਕ ਥਾਵਾਂ ‘ਤੇ ਇਕੱਠੇ ਨਾ ਹੋਣ ਦੀ ਵੀ ਸਲਾਹ ਦਿੱਤੀ ਹੈ | ਇਜ਼ਰਾਈਲੀ ਹਮਲੇ ਤੋਂ ਪਹਿਲਾਂ ਹਿਜ਼ਬੁੱਲ੍ਹਾ ਦੇ ਚੀਫ ਹਸਨ ਨਸਰੁੱਲ੍ਹਾ ਨੇ ਪੇਜਰ ਤੇ ਵਾਕੀ-ਟਾਕੀ ਹਮਲਿਆਂ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਸੀ ਕਿ ਇਹ ਲਿਬਨਾਨ ਦੇ ਲੋਕਾਂ ਖਿਲਾਫ ਇਜ਼ਰਾਈਲ ਦੀ ਜੰਗ ਦੀ ਸ਼ੁਰੂਆਤ ਹੈ | ਇਜ਼ਰਾਈਲ ਨੂੰ ਧਮਾਕਿਆਂ ਦੀ ਸਜ਼ਾ ਦਿੱਤੀ ਜਾਵੇਗੀ | ਜੇ ਇਜ਼ਰਾਈਲੀ ਫੌਜੀ ਦੱਖਣੀ ਲਿਬਨਾਨ ਵਿਚ ਵੜਦੇ ਹਨ ਤਾਂ ਇਹ ਹਿਜ਼ਬੁੱਲ੍ਹਾ ਲਈ ਬਦਲਾ ਲੈਣ ਦਾ ਇਤਿਹਾਸਕ ਮੌਕਾ ਹੋਵੇਗਾ | ਜਦੋਂ ਨਸਰੁੱਲ੍ਹਾ ਤਕਰੀਰ ਕਰ ਰਹੇ ਸਨ ਤਾਂ ਇਜ਼ਰਾਈਲੀ ਜਹਾਜ਼ ਬੇਰੂਤ ਦੇ ਉੱਪਰ ਉਡਾਰੀਆਂ ਲਾ ਰਹੇ ਸਨ |

Related Articles

LEAVE A REPLY

Please enter your comment!
Please enter your name here

Latest Articles