16.2 C
Jalandhar
Monday, December 23, 2024
spot_img

ਭਾਜਪਾ ਵੱਲੋਂ ਫੈਲਾਈ ਬੇਰੁਜ਼ਗਾਰੀ ਦੀ ਬਿਮਾਰੀ ਦੀ ਲੱਖਾਂ ਪਰਵਾਰ ਕੀਮਤ ਚੁਕਾ ਰਹੇ : ਰਾਹੁਲ

ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਹਰਿਆਣਾ ਵਿਚ ਬੇਰੁਜ਼ਗਾਰੀ ਦੇ ਮੁੱਦੇ ਉਤੇ ਮੰਗਲਵਾਰ ਭਾਜਪਾ ਨੂੰ ਸਵਾਲ ਕੀਤਾ ਕਿ ਆਖਰ ਸੂਬੇ ਦੇ ਨੌਜਵਾਨ ‘ਡੰਕੀ’ ਬਣਨ ਲਈ ਕਿਉਂ ਮਜਬੂਰ ਹਨ? ਉਨ੍ਹਾ ਕਿਹਾ ਕਿ ਹਰਿਆਣਾ ਵਿਚ ਕਾਂਗਰਸ ਸਰਕਾਰ ਬਣਨ ਉਤੇ ਅਜਿਹਾ ਢਾਂਚਾ ਬਣਾਇਆ ਜਾਵੇਗਾ ਕਿ ਨੌਜਵਾਨਾਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਆਪਣਿਆਂ ਤੋਂ ਦੂਰ ਨਾ ਜਾਣਾ ਪਵੇ।
ਉਨ੍ਹਾ ਕਿਹਾ ਕਿ ਭਾਜਪਾ ਨੇ ਨੌਜਵਾਨਾਂ ਤੋਂ ਰੁਜ਼ਗਾਰ ਦੇ ਮੌਕੇ ਖੋਹ ਕੇ ਸਾਰੇ ਦੇਸ਼ ਦੇ ਨੌਜਵਾਨਾਂ ਨਾਲ ਹੀ ਭਾਰੀ ਨਾਇਨਸਾਫੀ ਕੀਤੀ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਜੋਖਮ ਵਿਚ ਪਾ ਕੇ ਵਿਦੇਸ਼ਾਂ ਦੇ ਮੁਸੀਬਤਾਂ ਭਰੇ ਸਫਰ ਉਤੇ ਨਿਕਲਣਾ ਪੈਂਦਾ ਹੈ। ਉਨ੍ਹਾ ਇਹ ਟਿੱਪਣੀਆਂ ਹਰਿਆਣਾ ਦੇ ਕੁਝ ਨੌਜਵਾਨਾਂ ਨਾਲ ਅਮਰੀਕਾ ਵਿਚ ਕੀਤੀ ਮੁਲਾਕਾਤ ਦੀ ਮੰਗਲਵਾਰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉਤੇ ਵੀਡੀਓ ਸ਼ੇਅਰ ਕਰਦਿਆਂ ਕੀਤੀਆਂ। ਇਨ੍ਹਾਂ ਨੌਜਵਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਭਾਰਤ-ਹਰਿਆਣਾ ਵਿਚ ਬੇਰੁਜ਼ਗਾਰੀ ਕਾਰਨ ਅਮਰੀਕਾ ਜਾਣ ਲਈ ਮਜਬੂਰ ਹੋਣਾ ਪਿਆ ਅਤੇ ਇਸ ਦੌਰਾਨ ਉਨ੍ਹਾਂ ਨੂੰ ਇਸ ਵਿਦੇਸ਼ੀ ਧਰਤੀ ਉਤੇ ਭਾਰੀ ਮੁਸ਼ਕਲਾਂ ਵੀ ਝੱਲਣੀਆਂ ਪਈਆਂ। ਇਸ ਪੋਸਟ, ਜਿਸ ਨਾਲ ਵੀਡੀਓ ਵੀ ਨੱਥੀ ਹੈ, ਵਿਚ ਰਾਹੁਲ ਗਾਂਧੀ ਨੇ ਕਿਹਾਹਰਿਆਣਾ ਦੇ ਨੌਜਵਾਨ ‘ਡੰਕੀ’ ਕਿਉਂ ਬਣੇ? ਭਾਜਪਾ ਵੱਲੋਂ ਫੈਲਾਈ ਗਈ ‘ਬੇਰੁਜ਼ਗਾਰੀ ਦੀ ਬਿਮਾਰੀ’ ਦੀ ਕੀਮਤ ਲੱਖਾਂ ਪਰਵਾਰ ਆਪਣਿਆਂ ਤੋਂ ਦੂਰ ਹੋ ਕੇ ਚੁਕਾ ਰਹੇ ਹਨ।
ਗੌਰਤਲਬ ਹੈ ਕਿ ‘ਡੰਕੀ’/ਡੌਂਕੀ ਦਾ ਮਤਲਬ ਹੁੰਦਾ ਹੈ ‘ਡੰਕੀ ਉਡਾਣਾਂ’ ਲੈ ਕੇ ਗੈਰਕਾਨੂੰਨੀ ਅਤੇ ਖਤਰਨਾਕ ਹਾਲਾਤ ਵਿਚ ਪੱਛਮੀ ਮੁਲਕਾਂ ਵਿਚ ਰੁਜ਼ਗਾਰ ਲਈ ਪਰਵਾਸ ਕਰਨਾ। ਇਸ ਮੁੱਦੇ ਉਤੇ ਅਤੇ ਇਸੇ ਸਿਰਲੇਖ ‘ਡੰਕੀ’ ਵਾਲੀ ਬੀਤੇ ਸਾਲ ਸ਼ਾਹਰੁਖ ਖਾਨ ਦੀ ਅਦਾਕਾਰੀ ਵਾਲੀ ਰਾਜਕੁਮਾਰ ਹੀਰਾਨੀ ਦੀ ਫਿਲਮ ਵੀ ਆਈ ਸੀ।

Related Articles

LEAVE A REPLY

Please enter your comment!
Please enter your name here

Latest Articles