ਪੁਲਵਾਮਾ ਹਮਲੇ ਦੇ ਮੁਲਜ਼ਮ ਦੀ ਦਿਲ ਦੇ ਦੌਰੇ ਨਾਲ ਮੌਤ

0
236

ਜੰਮੂ : ਪੁਲਵਾਮਾ ਜ਼ਿਲ੍ਹੇ ’ਚ 14 ਫਰਵਰੀ 2019 ’ਚ ਸੀ ਆਰ ਪੀ ਐੱਫ ਦੇ ਕਾਫਲੇ ਉੱਤੇ ਹੋਏ ਘਾਤਕ ਹਮਲੇ ’ਚ ਚਾਰਜਸ਼ੀਟ ਕੀਤੇ ਗਏ 32 ਸਾਲਾ ਵਿਅਕਤੀ ਦੀ ਇੱਥੋਂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕਾਕਾਪੋਰਾ ਦੇ ਹਾਜੀਬਲ ਪਿੰਡ ਦਾ ਬਿਲਾਲ ਅਹਿਮਦ ਕੁਚੇ ਉਨ੍ਹਾਂ 19 ਲੋਕਾਂ ’ਚ ਸ਼ਾਮਲ ਸੀ, ਜਿਨ੍ਹਾਂ ’ਤੇ ਮਾਮਲੇ ’ਚ ਦੋਸ਼ ਲਗਾਏ ਗਏ ਸਨ। ਪੁਲਵਾਮਾ ਦੇ ਲੇਥਪੋਰਾ ’ਚ ਕਾਫਲੇ ਨਾਲ ਵਿਸਫੋਟਕਾਂ ਨਾਲ ਭਰੀ ਕਾਰ ਦੇ ਟੱਕਰ ਮਾਰਨ ਨਾਲ 40 ਜਵਾਨ ਮਾਰੇ ਗਏ ਸਨ ਅਤੇ 8 ਜ਼ਖਮੀ ਹੋ ਗਏ ਸੀ। ਕੁਚੇ ਨੂੰ 17 ਸਤੰਬਰ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ ਅਤੇ ਸੋਮਵਾਰ ਰਾਤ ਉਸ ਦੀ ਮੌਤ ਹੋ ਗਈ। ਕੁਚੇ ਇਸ ਕੇਸ ’ਚ ਗਿ੍ਰਫਤਾਰ ਕੀਤੇ ਗਏ 7 ਮੁਲਜ਼ਮਾਂ ਵਿੱਚੋਂ ਇੱਕ ਸੀ।

LEAVE A REPLY

Please enter your comment!
Please enter your name here