ਕੋਲੰਬੋ : ਹਰੀਨੀ ਅਮਰਾਸੂਰੀਆ ਨੇ ਮੰਗਲਵਾਰ ਸ੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਨੈਸ਼ਨਲ ਪੀਪਲਜ਼ ਪਾਵਰ (ਐੱਨ ਪੀ ਪੀ) ਦੀ 54 ਸਾਲਾ ਆਗੂ ਨੂੰ ਰਾਸ਼ਟਰਪਤੀ ਅਨੂਰਾ ਕੁਮਾਰਾ ਦੀਸਾਨਾਇਕੇ ਨੇ ਸਹੁੰ ਚੁਕਾਈ। ਅਮਰਾਸੂਰੀਆ ਕੋਲ ਨਿਆਂ, ਸਿੱਖਿਆ, ਕਿਰਤ, ਉਦਯੋਗ, ਵਿਗਿਆਨ ਤੇ ਤਕਨੀਕੀ, ਸਿਹਤ ਅਤੇ ਨਿਵੇਸ਼ ਵਿਭਾਗ ਹੋਣਗੇ। ਅਧਿਕਾਰ ਕਾਰਕੁਨ ਅਤੇ ਯੂਨੀਵਰਸਿਟੀ ਲੈਕਚਰਾਰ ਅਮਰਾਸੂਰੀਆ ਦੇਸ਼ ਦੇ ਇਤਿਹਾਸ ’ਚ ਤੀਜੀ ਮਹਿਲਾ ਪ੍ਰਧਾਨ ਮੰਤਰੀ ਹੈ। ਇਸ ਦੌਰਾਨ ਐੱਨ ਪੀ ਪੀ ਦੇ ਸੰਸਦ ਮੈਂਬਰ ਵਿਜਿਤਾ ਹੇਰਾਥ ਅਤੇ ਲਕਸ਼ਮਣ ਨਿਪੁਨਾਰਚੀ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ।