ਸਿੱਧਾਰਮਈਆ ਕੇਸ ਲੋਕਾਯੁਕਤ ਪੁਲਸ ਹਵਾਲੇ

0
73

ਬੇਂਗਲੁਰੂ : ਇਥੋਂ ਦੀ ਲੋਕ ਨੁਮਾਇੰਦਿਆਂ ਬਾਰੇ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਖਿਲਾਫ ਮੈਸੂਰ ਅਰਬਨ ਡਿਵੈੱਲਪਮੈਂਟ ਅਥਾਰਟੀ (ਮੁਡਾ) ਦੇ ਇਕ ਜ਼ਮੀਨ ਵੰਡ ਕੇਸ ਵਿਚ ਲੋਕਾਯੁਕਤ ਦੀ ਪੁਲਸ ਰਾਹੀਂ ਜਾਂਚ ਦੇ ਹੁਕਮ ਦਿੱਤੇ ਹਨ। ਵਿਸ਼ੇਸ਼ ਅਦਾਲਤ ਦੇ ਜੱਜ ਸੰਤੋਸ਼ ਜਗਾਨਨ ਭੱਟ ਨੇ ਇਹ ਹੁਕਮ ਮੁੱਖ ਮੰਤਰੀ ਖਿਲਾਫ ਜਾਂਚ ਕਰਨ ਦੀ ਸੂਬੇ ਦੇ ਰਾਜਪਾਲ ਥਾਵਰ ਚੰਦ ਗਹਿਲੋਤ ਵੱਲੋਂ ਦਿੱਤੀ ਗਈ ਮਨਜ਼ੂਰੀ ਵਿਰੁੱਧ ਸਿੱਧਾਰਮਈਆ ਵੱਲੋਂ ਦਾਇਰ ਪਟੀਸ਼ਨ ਨੂੰ ਕਰਨਾਟਕ ਹਾਈ ਕੋਰਟ ਵੱਲੋਂ ਰੱਦ ਕਰ ਦਿੱਤੇ ਜਾਣ ਤੋਂ ਇਕ ਦਿਨ ਬਾਅਦ ਜਾਰੀ ਕੀਤੇ ਹਨ।
ਇਹ ਮਾਮਲਾ ਮੁਡਾ ਵੱਲੋਂ ਮੈਸੂਰ ਦੇ ਅਹਿਮ ਇਲਾਕੇ ਵਿਚ ਸਿੱਧਾਰਮਈਆ ਦੀ ਪਤਨੀ ਪਾਰਵਤੀ ਨੂੰ 14 ਸਾਈਟਾਂ ਅਲਾਟ ਕੀਤੇ ਜਾਣ ਵਿਚ ਕਥਿਤ ਬੇਨੇਮੀਆਂ ਨਾਲ ਸੰਬੰਧਤ ਹੈ। ਹਾਈ ਕੋਰਟ ਨੇ ਸਿੱਧਾਰਮਈਆ ਦੀ ਪਟੀਸ਼ਨ ਖਾਰਜ ਕਰਨ ਦੇ ਨਾਲ ਹੀ ਵਿਸ਼ੇਸ਼ ਅਦਾਲਤ ਉਤੇ ਇਸ ਮਾਮਲੇ ਵਿਚ ਕੋਈ ਕਾਰਵਾਈ ਕਰਨ ’ਤੇ ਲਾਈ ਗਈ ਰੋਕ ਵੀ ਹਟਾ ਲਈ ਸੀ, ਜਿਸ ਤੋਂ ਬਾਅਦ ਵਿਸ਼ੇਸ਼ ਅਦਾਲਤ ਨੇ ਉਪਰੋਕਤ ਹੁਕਮ ਦਿੱਤੇ ਹਨ।

LEAVE A REPLY

Please enter your comment!
Please enter your name here