ਨਵੀਂ ਦਿੱਲੀ : ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਬੁੱਧਵਾਰ ਮਜ਼ਦੂਰਾਂ ਦੀ ਘੱਟੋ-ਘੱਟ ਉਜਰਤ ਵਿਚ ਵਾਧੇ ਦਾ ਐਲਾਨ ਕੀਤਾ। ਹੁਣ ਗੈਰਹੁਨਰਮੰਦ ਮਜ਼ਦੂਰ ਦੀ ਘੱਟੋ-ਘੱਟ ਮਾਸਕ ਉਜਰਤ 18066 ਰੁਪਏ, ਨੀਮ ਹੁਨਰਮੰਦ ਦੀ 19929 ਰੁਪਏ ਤੇ ਹੁਨਰਮੰਦ ਮਜ਼ਦੂਰ ਦੀ ਮਾਸਕ ਉਜਰਤ 21917 ਰੁਪਏ ਹੋਵੇਗੀ। ਆਤਿਸ਼ੀ ਨੇ ਕਿਹਾ ਕਿ ਇਹ ਉਜਰਤ ਦੇਸ਼ ਵਿਚ ਸਭ ਤੋਂ ਵੱਧ ਹੈ। ਭਾਜਪਾ ਰਾਜਾਂ ਵਿਚ ਸ਼ਾਇਦ ਇਸ ਤੋਂ ਅੱਧੀਆਂ ਉਜਰਤਾਂ ਦਿੱਤੀਆਂ ਜਾ ਰਹੀਆਂ ਹਨ।