ਸ਼ਿਮਲਾ : 2021 ’ਚ ਰੱਦ ਕਰਨੇ ਪਏ ਤਿੰਨ ਖੇਤੀ ਕਾਨੂੰਨਾਂ ਨੂੰ ਬਹਾਲ ਕਰਨ ਦੀ ਵਕਾਲਤ ਕਰਦੀ ਟਿੱਪਣੀ ਨੂੰ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਵਾਪਸ ਲੈ ਲਿਆ ਹੈ। ਕੰਗਨਾ ਨੇ ਕਿਹਾ ਕਿ ਇਹ ਉਸ ਦੇ ਨਿੱਜੀ ਵਿਚਾਰ ਸਨ ਅਤੇ ਪਾਰਟੀ ਦੇ ਸਟੈਂਡ ਦੀ ਨੁਮਾਇੰਦਗੀ ਨਹੀਂ ਕਰਦੇ ਸਨ। ਭਾਜਪਾ ਆਗੂ ਨੇ ਕਿਹਾ ਕਿ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਨਾ ਸਿਰਫ ਇੱਕ ਕਲਾਕਾਰ ਹੈ, ਬਲਕਿ ਹੁਣ ਭਾਜਪਾ ਦੀ ਮੈਂਬਰ ਵੀ ਹੈ ਅਤੇ ਉਸ ਦੇ ਬਿਆਨ ਉਸ ਦੀ ਪਾਰਟੀ ਦੀਆਂ ਨੀਤੀਆਂ ਦੇ ਅਨੁਸਾਰ ਹੋਣੇ ਚਾਹੀਦੇ ਹਨ। ਕੰਗਨਾ ਨੇ ਕਿਹਾ ਕਿ ਉਸ ਨੇ ਵਿਵਾਦਪੂਰਨ ਕਾਨੂੰਨਾਂ ’ਤੇ ਆਪਣੇ ਬਿਆਨਾਂ ਨਾਲ ਕਈਆਂ ਨੂੰ ਨਿਰਾਸ਼ ਕੀਤਾ ਹੋ ਸਕਦਾ ਹੈ, ਜਿਸ ਦਾ ਉਸ ਨੂੰ ਅਫਸੋਸ ਹੈ।