16.8 C
Jalandhar
Sunday, December 22, 2024
spot_img

ਮੋਦੀ-ਸ਼ਾਹ ਦੀ ਜੋੜੀ ਭਾਈਚਾਰਕ ਸਾਂਝ ਨੂੰ ਤੋੜਨ ’ਤੇ ਤੁਲੀ : ਅਰਸ਼ੀ

ਮਾਨਸਾ (ਆਤਮਾ ਸਿੰਘ ਪਮਾਰ)
ਸੰਵਿਧਾਨਕ ਤਬਦੀਲੀ ਕਰਨ ਲਈ ਸੰਵਿਧਾਨਕ ਹੱਕਾਂ ਨਿਆਂ, ਆਰਥਿਕ, ਸਮਾਜਿਕ ਤੇ ਰਾਜਸੀ ਹੱਕਾਂ ਤੋਂ ਮੋਦੀ ਸਰਕਾਰ ਵੰਚਿਤ ਕਰ ਰਹੀ ਹੈ, ਦੇਸ਼ ਦੇ ਮੁੱਠੀਭਰ ਅਮੀਰ ਤੇ ਤਾਕਤਵਰ ਲੋਕਾਂ ਦੇ ਹੱਥਾਂ ਵਿੱਚ ਖੇਡ ਕੇ ਉਹਨਾਂ ਨੂੰ ਆਰਥਕ ਲਾਭ ਪੁਚਾਉਣ ਲਈ ਦੇਸ਼ ਦੇ ਕਿਰਤੀ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਆਮ ਲੋਕਾਂ ਦਾ ਖ਼ੂਨ ਚੂਸ ਕੇ ਉਨ੍ਹਾਂ ਨੂੰ ਅਧਿਕਾਰਾਂ ਤੋਂ ਵਾਂਝੇ ਕਰਕੇ ਧਰਮ, ਜਾਤ ਅਤੇ ਭਾਸ਼ਾ ਦੇ ਨਾਂਅ ’ਤੇ ਵੰਡੀਆਂ ਪਾ ਕੇ ਭਾਈਚਾਰਕ ਸਾਂਝ ਨੂੰ ਤੋੜਿਆ ਜਾ ਰਿਹਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਸੀ ਪੀ ਆਈ ਦਫ਼ਤਰ ਵਿੱਚ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਮੌਕੇ ਸੰਬੋਧਨ ਕਰਦਿਆਂ ਕੀਤਾ। ਉਹਨਾ ਕਿਹਾ ਅੱਜ ਮੋਦੀ ਤੇ ਸ਼ਾਹ ਦੀ ਜੋੜੀ ਆਰ ਐੱਸ ਐੱਸ ਦੇ ਇਸ਼ਾਰੇ ’ਤੇ ਦੇਸ਼ ਵਿਚ ਸੰਪਰਦਾਇਕ ਦੰਗੇ ਕਰਵਾ ਰਹੀ ਹੈ ਅਤੇ ਦੇਸ਼ ਨੂੰ ਧਰਮ ਜਾਤ ਦੇ ਆਧਾਰ ’ਤੇ ਵੰਡ ਕੇ ਇਸ ਦੇ ਟੁਕੜੇ ਕਰਨਾ ਚਾਹੁੰਦੀ ਹੈ।
ਕਮਿਊਨਿਸਟ ਆਗੂ ਨੇ ਲੋਕਾਂ ਅਪੀਲ ਕਰਦਿਆਂ ਕਿਹਾ ਕਿ ਫਾਸ਼ੀਵਾਦੀ ਤਾਕਤਾਂ ਨੂੰ ਭਾਂਜ ਦੇਣ ਲਈ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਲਾਗੂ ਕਰਕੇ ਸੰਵਿਧਾਨ, ਲੋਕਤੰਤਰ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਜਾਵੇ।
ਇਸ ਮੌਕੇ ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ, ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਉੱਡਤ, ਜ਼ਿਲ੍ਹਾ ਸਹਾਇਕ ਸਕੱਤਰ ਸੀਤਾ ਰਾਮ ਗੋਬਿੰਦਪੁਰਾ ਨੇ ਕਿਹਾ ਕਿ ਅਜੋਕੇ ਨਾਜ਼ੁਕ ਦੌਰ ’ਚ ਸੰਵਿਧਾਨ ਦੀ ਰਾਖੀ, ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਲੋਕ ਲਹਿਰ ਦੀ ਉਸਾਰੀ ਕਰਕੇ ਧਰਮ ਨਿਰਪੱਖਤਾ ਨੂੰ ਮਜ਼ਬੂਤ ਕਰਦਿਆਂ ਦੇਸ਼ ਨੂੰ ਟੁਕੜਿਆਂ ’ਚ ਵੰਡਣ ਤੋਂ ਬਚਾਇਆ ਜਾਵੇ, ਤਾਂ ਜੋ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਵੀ ਰੋਕਿਆ ਜਾ ਸਕੇ।
ਇਸ ਮੌਕੇ ਵੇਦ ਪ੍ਰਕਾਸ਼ ਬੁਢਲਾਡਾ, ਰੂਪ ਸਿੰਘ ਢਿੱਲੋਂ, ਰਤਨ ਭੋਲਾ, ਮੰਗਤ ਰਾਮ ਭੀਖੀ, ਹਰਪਾਲ ਸਿੰਘ ਬੱਪੀਆਣਾ, ਹਰਮੀਤ ਸਿੰਘ ਬੋੜਾਵਾਲ, ਭੁਪਿੰਦਰ ਗੁਰਨੇ, ਗੋਰਾ ਟਾਹਲੀਆਂ, ਮਨਜੀਤ ਕੌਰ ਗਾਮੀਵਾਲਾ, ਹਰਪ੍ਰੀਤ ਮਾਨਸਾ, ਸੁਖਦੇਵ ਪੰਧੇਰ, ਗੁਰਤੇਜ ਖ਼ਿਆਲੀ ਚਹਿਲਾਂ ਵਾਲੀ, ਬੂਟਾ ਸਿੰਘ ਬਾਜੇਵਾਲਾ, ਸੁਖਦੇਵ ਮਾਨਸਾ, ਬੂਟਾ ਸਿੰਘ ਬਰਨਾਲਾ, ਗੁਰਦਿਆਲ ਸਿੰਘ, ਬੰਬੂ ਸਿੰਘ, ਮੱਖਣ ਰੰਘੜਿਆਲ, ਗੁਰਪਿਆਰ ਸਿੰਘ ਫੱਤਾ, ਸ਼ੰਕਰ ਸਿੰਘ ਜਟਾਣਾ ਤੇ ਬਲਵਿੰਦਰ ਸਿੰਘ ਕੋਟ ਧਰਮੂ ਆਦਿ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles