ਜੰਮੂ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਐਤਵਾਰ ਜਸਰੋਟਾ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਬੌਂਦਲ ਗਏ, ਪਰ ਬਾਅਦ ਵਿਚ ਸੰਭਲ ਗਏ। ਨੇੜੇ ਖੜ੍ਹੇ ਆਗੂਆਂ ਨੇ ਉਨ੍ਹਾ ਨੂੰ ਕੁਰਸੀ ’ਤੇ ਬਿਠਾਇਆ। ਕੁਝ ਦੇਰ ਬਾਅਦ ਸੁਰਤ ਆਉਣ ’ਤੇ ਉਨ੍ਹਾ ਰੈਲੀ ਨੂੰ ਦੁਬਾਰਾ ਸੰਬੋਧਨ ਕੀਤਾ। ਉਨ੍ਹਾ ਸਰੋਤਿਆਂ ਨੂੰ ਕਿਹਾਮੈਂ ਠੀਕ ਹਾਂ। ਸਿਰਫ 83 ਸਾਲ ਦਾ ਹਾਂ, ਏਨੀ ਛੇਤੀ ਮਰਨ ਨਹੀਂ ਲੱਗਾ। ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਹੁਣ ਤੱਕ ਜਿਊਂਦਾ ਰਹਾਂਗਾ। ਖੜਗੇ ਦੇ ਪੁੱਤਰ ਪਿ੍ਰਅੰਕ ਖੜਗੇ, ਜਿਹੜੇ ਕਰਨਾਟਕ ਵਿਚ ਮੰਤਰੀ ਹਨ, ਨੇ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਕਿ ਪਿਤਾ ਜੀ ਦਾ ਬੀ ਪੀ ਥੋੜ੍ਹਾ ਘਟ ਗਿਆ ਸੀ। ਉਨ੍ਹਾ ਦੀ ਮੈਡੀਕਲ ਟੀਮ ਨੇ ਉਨ੍ਹਾ ਨੂੰ ਚੈੱਕ ਕਰਕੇ ਫਿੱਟ ਕਰਾਰ ਦਿੱਤਾ।