ਪਟਨਾ : ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਵਾਈ ਫੌਜ ਦੇ ਹੈਲੀਕਾਪਟਰ ਨੂੰ ਬੁੱਧਵਾਰ ਬਿਹਾਰ ਦੇ ਸੀਤਾਮੜ੍ਹੀ ਖੇਤਰ ਵਿਚ ਪਾਣੀ ਵਿਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਉਸ ’ਤੇ ਦੋ ਪਾਇਲਟ ਤੇ ਦੋ ਜਣੇ ਹੋਰ ਸਵਾਰ ਸਨ, ਜਿਨ੍ਹਾਂ ਨੂੰ ਲੋਕਾਂ ਨੇ ਸਲਾਮਤ ਬਾਹਰ ਕੱਢਿਆ। ਹੈਲੀਕਾਪਟਰ ਦਰਭੰਗਾ ’ਚ ਲੋੜੀਂਦੀਆਂ ਚੀਜ਼ਾਂ ਸੁੱਟ ਕੇ ਪਰਤ ਰਿਹਾ ਸੀ।