ਛੱਡ ਕੇ ਫਿਰ ਫੜ ਲਿਆ

0
119

ਨਵੀਂ ਦਿੱਲੀ : ਵਾਤਾਵਰਣੀ ਕਾਰਕੁਨ ਸੋਨਮ ਵਾਂਗਚੁਕ ਤੇ ਲੱਦਾਖ ਦੇ 150 ਨਾਗਰਿਕਾਂ ਨੂੰ ਮੰਗਲਵਾਰ ਦੇਰ ਰਾਤ ਰਿਹਾਅ ਕਰਨ ਤੋਂ ਬਾਅਦ ਦਿੱਲੀ ਪੁਲਸ ਨੇ ਫਿਰ ਹਿਰਾਸਤ ਵਿਚ ਲੈ ਲਿਆ। ਲੱਦਾਖ ਨੂੰ ਰਾਜ ਦਾ ਦਰਜਾ ਦੇਣ ਸਮੇਤ ਆਪਣੀਆਂ ਮੰਗਾਂ ਨੂੰ ਉਜਾਗਰ ਕਰਨ ਲਈ ਰਾਜਘਾਟ ਤੱਕ ਪੈਦਲ ਮਾਰਚ ਕਰ ਰਹੇ ਇਨ੍ਹਾਂ ਲੱਦਾਖੀਆਂ ਨੂੰ ਸੋਮਵਾਰ ਰਾਤ ਹਿਰਾਸਤ ਵਿਚ ਲੈ ਕੇ ਦਿੱਲੀ ਦੇ ਵੱਖ-ਵੱਖ ਥਾਣਿਆਂ ਵਿਚ ਰੱਖਿਆ ਗਿਆ ਸੀ, ਜਿੱਥੇ ਉਨ੍ਹਾਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਵਾਂਗਚੁਕ ਤੇ ਹੋਰਨਾਂ ਨੂੰ ਮੰਗਲਵਾਰ ਦੇਰ ਰਾਤ ਚਲੇ ਜਾਣ ਦੀ ਆਗਿਆ ਦੇ ਦਿੱਤੀ ਗਈ ਸੀ, ਪਰ ਉਹ ਦਿੱਲੀ ਦੇ ਮੱਧ ਮਾਰਗ ਵੱਲ ਮਾਰਚ ਕਰਨ ਲਈ ਅੜ ਗਏ, ਜਿਸ ਕਰਕੇ ਉਨ੍ਹਾਂ ਨੂੰ ਫਿਰ ਹਿਰਾਸਤ ਵਿਚ ਲੈ ਲਿਆ ਗਿਆ।

LEAVE A REPLY

Please enter your comment!
Please enter your name here